ਬਠਿੰਡਾ ਤੋਂ ਵੱਡੀ ਖ਼ਬਰ, ਕੇਂਦਰੀ ਜੇਲ੍ਹ ''ਚ ਬੰਦ ਹਵਾਲਾਤੀ ਨੇ ਪੱਗ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

Saturday, Jun 19, 2021 - 03:43 PM (IST)

ਬਠਿੰਡਾ ਤੋਂ ਵੱਡੀ ਖ਼ਬਰ, ਕੇਂਦਰੀ ਜੇਲ੍ਹ ''ਚ ਬੰਦ ਹਵਾਲਾਤੀ ਨੇ ਪੱਗ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਬਠਿੰਡਾ (ਵਰਮਾ)-ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਵੱਲੋਂ ਸ਼ੁੱਕਰਵਾਰ ਸ਼ਾਮ ਪੱਗ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਰਾਮਸਰੂਪ (38) ਵਾਸੀ ਪਿੰਡ ਨਾਥੂਵਾਲਾ ਜ਼ਿਲ੍ਹਾ ਅਲਵਰ (ਰਾਜਸਥਾਨ) ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਂਦਰੀ ਜੇਲ੍ਹ ਵਿਚ ਬੰਦ ਸੀ। ਮੁਲਜ਼ਮ ਨੂੰ 24 ਮਈ 2021 ਨੂੰ 360 ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਥਾਣਾ ਸੰਗਤ ਵਿਖੇ ਮਾਮਲਾ ਦਰਜ ਸੀ। 

ਇਹ ਵੀ ਪੜ੍ਹੋ: ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਉਸ ਨੇ ਬਲਾਕ ਨੰਬਰ 4 ਦੀ ਬੈਰਕ ਵਿਚ ਪੱਗ ਨੂੰ ਲੋਹੇ ਦੀ ਗਰਿੱਲ ਨਾਲ ਬੰਨ੍ਹ ਕੇ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਦੂਜੇ ਹਵਾਲਤੀ ਬੈਰਕ ਵਿਚ ਪਹੁੰਚੇ ਤਾਂ ਉਸ ਦੀ ਲਾਸ਼ ਲਟਕ ਰਹੀ ਸੀ।

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਇਸ ਤੋਂ ਬਾਅਦ ਤੁਰੰਤ ਜੇਲ੍ਹ ਪ੍ਰਸ਼ਾਸਨ ਵੱਲੋਂ ਹੇਠਾਂ ਉਤਾਰ ਕੇ ਜੇਲ੍ਹ ਵਿਚ ਸਥਿਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। 

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News