ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਤੋਂ ਮਿਲੀ ਚਰਸ
Monday, Feb 13, 2023 - 03:08 PM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਤੋਂ ਚਰਸ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਬਲਵੰਤ ਸਿੰਘ ਦੇ ਰੂਪ ’ਚ ਹੋਈ ਹੈ। ਸਹਾਇਕ ਸੁਪਰੀਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੈਰਕ ’ਚ ਚਲੇ ਸਰਚ ਮੁਹਿੰਮ ਦੌਰਾਨ ਹਵਾਲਾਤੀ ਦੀ ਤਲਾਸ਼ੀ ਲਈ ਤਾਂ ਗਈ ਤਾਂ ਉਸ ਕੋਲੋਂ 70 ਗ੍ਰਾਮ ਚਰਸ ਬਰਾਮਦ ਕੀਤੀ ਗਈ।
ਮਾਮਲਾ ਪੁਲਸ ਨੂੰ ਕਾਰਵਾਈ ਲਈ ਭੇਜੇ ਜਾਣ ’ਤੇ ਉਕਤ ਮੁਲਜ਼ਮ ’ਤੇ ਐੱਨ. ਡੀ. ਪੀ. ਐੱਸ. ਅਤੇ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।