ਹਸਪਤਾਲ ''ਚ ਇਲਾਜ ਕਰਵਾਉਣ ਆਇਆ ਕੈਦੀ ਪੁਲਸ ਨੂੰ ਧੱਕਾ ਦੇ ਕੇ ਹੋਇਆ ਫਰਾਰ

Thursday, Aug 03, 2017 - 05:21 PM (IST)

ਹਸਪਤਾਲ ''ਚ ਇਲਾਜ ਕਰਵਾਉਣ ਆਇਆ ਕੈਦੀ ਪੁਲਸ ਨੂੰ ਧੱਕਾ ਦੇ ਕੇ ਹੋਇਆ ਫਰਾਰ

ਕਪੂਰਥਲਾ(ਮਲਹੋਤਰਾ)— ਸ਼ਹਿਰ ਦੀ ਮਾਡਰਨ ਜੇਲ ਤੋਂ ਕੈਦੀਆਂ ਦੇ ਫਰਾਰ ਹੋਣ ਦੀਆਂ ਖਬਰਾਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਇੰਨੀ ਸੁਰੱਖਿਆ ਦੇ ਬਾਵਜੂਦ ਵੀ ਪ੍ਰਸ਼ਾਸਨ ਉਨ੍ਹਾਂ 'ਤੇ ਸ਼ਿਕੰਜਾ ਕੱਸਣ 'ਚ ਅਸਫਲ ਰਹਿੰਦਾ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਫਿਰ ਤੋਂ ਇਕ ਕੈਦੀ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕੈਦੀ ਕਾਲੇ ਪੀਲੀਏ ਦਾ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ। ਇਸ ਦੌਰਾਨ ਉਹ ਪੁਲਸ ਕਰਮਚਾਰੀਆਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਕੈਦੀਆਂ ਦੇ ਭੱਜਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੁੰਦੇ ਹਨ। ਇਕ ਤਾਂ ਇਹ ਕਿ ਉਹ ਪੁਲਸ ਦੇ ਚੰਗੁਲ ਤੋਂ ਕਿਵੇਂ ਨਿਕਲ ਜਾਂਦੇ ਹਨ। ਦੂਜਾ ਕੈਦੀਆਂ ਦੇ ਭੱਜਣ ਤੋਂ ਬਾਅਦ ਉਨ੍ਹਾਂ ਦੀ ਨਿਗਰਾਨੀ ਕਿਉਂ ਨਹੀਂ ਕਰਦੀ। ਕਿਤੇ ਉਹ ਪੁਲਸ ਦੀ ਮਿਲੀਭੁਗਤ ਨਾਲ ਫਰਾਰ ਹੋਣ 'ਚ ਕਾਮਯਾਬ ਨਹੀਂ ਹੋ ਰਹੇ।


Related News