ਹਵਾਲਾਤੀਆਂ ਨੇ ਕੈਦੀ ਨੂੰ ਘੇਰ ਕੇ ਕੁੱਟਿਆ, 5 ਖ਼ਿਲਾਫ ਕੇਸ ਦਰਜ
Saturday, Aug 27, 2022 - 05:56 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ’ਚ ਹਵਾਲਾਤੀਆਂ ਨੇ ਕੈਦੀ ਦੀ ਕੁੱਟਮਾਰ ਕਰ ਦਿੱਤੀ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ 5 ਹਵਾਲਾਤੀਆਂ, ਜਿਨ੍ਹਾਂ ’ਚ ਅਮਰ ਕਲਿਆਣ ਪੁੱਤਰ ਬਬਲੂ ਕਲਿਆਣ ਵਾਸੀ ਧੀਰੂ ਮਾਜਰੀ, ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ, ਨਵਾਬ ਸ਼ਾਹ ਪੁੱਤਰ ਅਲੀ ਹੁਸੈਨ ਵਾਸੀ ਲੱਕੜ ਮੰਡੀ ਪਟਿਆਲਾ, ਰੂਬੀ ਸ਼ਰਮਾ ਪੁੱਤਰ ਪਵਨ ਕੁਮਾਰ ਵਾਸੀ ਸੰਤਾ ਬੰਤਾ ਪਟਿਆਲਾ, ਹਰਵਿੰਦਰ ਸਿੰਘ ਪੁੱਤਰ ਜੱਗਾ ਰਾਮ ਵਾਸੀ ਧੀਰੂ ਮਾਜਰੀ ਪਟਿਆਲਾ ਖ਼ਿਲਾਫ ਕੇਸ ਦਰਜ ਕੀਤਾ ਹੈ।
ਇਸ ਮਾਮਲੇ ’ਚ ਕੈਦੀ ਹਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਸੇਠਾ (ਫਿਰੋਜ਼ਪੁਰ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਡਰਾਮਾ ਬੈਰਕ ਨੰ-2 ’ਚ ਬਤੌਰ ਨਿਗਰਾਨੀ ਡਿਊਟੀ ਲੱਗੀ ਹੋਈ ਹੈ ਤਾਂ ਉਕਤ ਵਿਅਕਤੀ ਬੈਰਕ ਵਿਚ ਰੌਲਾ ਪਾ ਰਹੇ ਸਨ ਅਤੇ ਦੂਜਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ। ਜਦੋਂ ਸ਼ਿਕਾਇਤਕਰਤਾ ਨੇ ਰੋਕਿਆ ਤਾਂ ਉਨ੍ਹਾਂ ਨੇ ਸ਼ਿਕਾਇਤਕਰਤਾ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਮਾਮਲੇ ਵਿਚ ਕੁੱਟਮਾਰ ਕਰਨ ਵਾਲੇ ਹਵਾਲਾਤੀਆਂ ਖ਼ਿਲਾਫ-323, 341, 506, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।