ਜੇਲ ''ਚ ਬੰਦ ਕੈਦੀ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼
Monday, Mar 18, 2019 - 04:03 PM (IST)
ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ 'ਚ ਬੰਦ ਇਕ ਕੈਦੀ ਵਲੋਂ ਨਸ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਜੇਲ ਸੁਪਰੀਡੈਂਟ ਵੱਲੋਂ ਸਿਟੀ ਪੁਲਸ ਨੂੰ ਲਿਖਤੀ ਪੱਤਰ 'ਚ ਦੱਸਿਆ ਕਿ ਇਕ ਕੈਦੀ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗ੍ਰੀਨ ਐਵੇਨਿਊ ਬਥਵਾਲਾ ਰੋਡ ਗੁਰਦਾਸਪੁਰ ਐੱਨ. ਡੀ. ਪੀ. ਐੱਸ. ਐਕਟ ਅਧੀਨ ਜੇਲ 'ਚ ਬੰਦ ਹੈ।
ਬੀਤੇ ਦਿਨੀਂ ਉਸ ਨੇ ਚਮਚ ਨਾਲ ਆਪਣੇ ਹੱਥ ਦੀ ਨਸ਼ ਨੂੰ ਕੱਟ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਸਬੰਧੀ ਸੂਚਨਾ ਮਿਲਦੇ ਹੀ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਟੀ ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ।