ਨਾਭਾ ਜ਼ਿਲਾ ਜੇਲ ''ਚੋਂ ਦੋ ਹੋਰ ਮੋਬਾਈਲ ਬਰਾਮਦ

02/19/2020 4:21:26 PM

ਨਾਭਾ (ਜੈਨ) : ਸਥਾਨਕ ਸਕਿਓਰਿਟੀ ਜ਼ਿਲਾ ਜੇਲ ਅਤੇ ਨਵੀਂ ਜ਼ਿਲਾ ਜੇਲ ਵਿਚੋਂ ਹਰ ਤੀਜੇ ਚੌਥੇ ਦਿਨ ਮੋਬਾਈਲ ਬਰਾਮਦ ਹੋਣ ਨਾਲ ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ। ਨਵੀਂ ਜ਼ਿਲਾ ਜੇਲ ਦੇ ਬਲਾਕ ਨੰ. ਦੋ ਦੀ ਛੱਤ ਤੋਂ ਇਕ ਕਾਲੇ ਰੰਗ ਦਾ ਮੋਬਾਈਲ ਬਿਨਾਂ ਸਿਮ ਅਤੇ ਬਲਾਕ ਨੰਬਰ 3 ਦੇ ਸੀਵਰੇਜ ਨਾਲ ਇਕ ਟੋਏ ਵਿਚੋਂ ਚਿੱਟੇ ਰੰਗ ਦਾ ਮੋਬਾਈਲ ਬਰਾਮਦ ਹੋਇਆ। 

ਜੇਲ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ ਅਣਪਛਾਤੇ ਕੈਦੀਆਂ ਖਿਲਾਫ 52 ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸਮਝ ਤੋਂ ਬਾਹਰ ਹੈ ਕਿ ਨਾਭਾ ਦੀਆਂ ਦੋਵੇਂ ਜੇਲਾਂ ਵਿਚ ਤਿੰਨ ਥਾਈਂ ਚੈਕਿੰਗ ਹੋਣ ਤੋਂ ਬਾਅਦ ਮੋਬਾਈਲ ਜੇਲਾਂ ਵਿਚ ਕਿਵੇਂ ਪਹੁੰਚਦੇ ਹਨ।


Gurminder Singh

Content Editor

Related News