ਅੰਮ੍ਰਿਤਸਰ ''ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ

Sunday, Sep 27, 2026 - 01:33 PM (IST)

ਅੰਮ੍ਰਿਤਸਰ ''ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ 'ਚ ਬੀ. ਐੱਸ. ਐੱਫ਼. ਨੇ ਵੱਡੀ ਕਾਰਵਾਈ ਕੀਤੀ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ 'ਚ ਬੀ. ਐੱਸ. ਐੱਫ਼. ਨੇ ਕਰੋੜਾਂ ਦੀ ਹੈਰੋਇਨ ਅਤੇ ਡਰੋਨ ਬਰਾਮਦ ਕੀਤਾ ਹੈ। ਇਹ ਬਰਾਮਦਗੀ ਰਾਜਾਤਾਲ ਇਲਾਕੇ 'ਚ ਬੀ. ਓ. ਪੀ. ਨੇੜੇ ਕੀਤੀ ਗਈ। 181 ਬਟਾਲੀਅਨ ਦੀ D ਕੰਪਨੀ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ। ਪੈਕੇਟ ਦੀ ਜਾਂਚ ਕਰਨ ਮਗਰੋਂ ਉਸ ਵਿਚੋਂ ਕਰੀਬ ਇਕ ਕਿੱਲੋ ਹੈਰੋਇਨ ਮਿਲੀ। ਇਸ ਦੇ ਨਾਲ ਹੀ ਪੈਕੇਟ 'ਚ ਇਕ ਡਰੋਨ ਤੇ ਕੁਝ ਪੈਕਿੰਗ ਸਮੱਗਰੀ ਵੀ ਬਰਾਮਦ ਹੋਈ।

ਇਹ ਵੀ ਪੜ੍ਹੋ- ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ! ਵਿਆਹ ਲਈ ਪੁੱਤ ਨੇ ਰਚੀ ਅਜਿਹੀ ਸਾਜਿਸ਼ ਕਿ...

ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀ. ਐੱਸ. ਐੱਫ਼. ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ 181 ਬਟਾਲੀਅਨ ਬੀ. ਐੱਸ. ਐੱਫ਼. ਦੀ D ਕੰਪਨੀ ਦੇ ਕੰਪਨੀ ਕਮਾਂਡਰ ਸੁਨੀਲ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਬਰਾਮਦਗੀ ਨੂੰ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ 'ਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਵਾਯੂਯਾਨ ਐਕਟ 2024 ਦੀਆਂ ਧਾਰਾਵਾਂ 25, 26 ਅਤੇ 29 ਵੀ ਲਗਾਈਆਂ ਗਈਆਂ ਹਨ। ਪੁਲਸ ਹੁਣ ਇਹ ਪਤਾ ਲਗਾਉਣ ‘ਚ ਜੁਟੀ ਹੋਈ ਹੈ ਕਿ ਸਰਹੱਦੀ ਇਲਾਕੇ 'ਚ ਮਿਲਿਆ ਡਰੋਨ ਕਿਸ ਦੇ ਜ਼ਰੀਏ ਉੱਥੇ ਪਹੁੰਚਿਆ ਅਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ- LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ

ਮੁੱਢਲੀ ਜਾਂਚ 'ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਬਰਾਮਦ ਹੈਰੋਇਨ ਅਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਬਰਾਮਦ ਸਮੱਗਰੀ ਦੇ ਆਧਾਰ 'ਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ-  Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ ਤੂਫ਼ਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News