ਫਿਰ ਵਿਵਾਦਾਂ ’ਚ ਫ਼ਰੀਦਕੋਟ ਜੇਲ, 13 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ

Saturday, Mar 05, 2022 - 05:52 PM (IST)

ਫਿਰ ਵਿਵਾਦਾਂ ’ਚ ਫ਼ਰੀਦਕੋਟ ਜੇਲ, 13 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ

ਫ਼ਰੀਦਕੋਟ (ਰਾਜਨ) : ਸਥਾਨਕ ਜੇਲ ਦੇ 11 ਬੰਦੀਆਂ ਕੋਲੋਂ ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਲ ਦੇ ਸਹਾਇਕ ਸੁਪਰਡੈਂਟ ਚਮਨ ਲਾਲ ਅਤੇ ਅਵਤਾਰ ਸਿੰਘ ਅਨੁਸਾਰ ਜਦੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਵੱਲੋਂ ਜੇਲ ਦੇ ਸੁਰੱਖਿਆ ਕਰਮਚਾਰੀਆ ਸਣੇ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਹਵਾਲਾਤੀ ਵਿਜੈ ਸਿੰਘ, ਦਰਸ਼ਨ ਸਿੰਘ, ਸ਼ੰਟੀ, ਭੁਪਿੰਦਰ ਸਿੰਘ ਅਤੇ ਹਵਾਲਾਤੀ ਕੁਲਦੀਪ ਸਿੰਘ, ਕੈਦੀ ਹਰਪ੍ਰੀਤ ਸਿੰਘ, ਹਵਲਾਤੀ ਰਮਨਦੀਪ ਸਿੰਘ, ਸਿਮਰਜੀਤ ਸਿੰਘ, ਯਾਦਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਕੈਦੀ ਤਾਜਦੀਪ ਸਿੰਘ ਪਾਸੋਂ 11 ਮੋਬਾਇਲਾਂ ਤੋਂ ਇਲਾਵਾ ਸਿੰਮ, ਹੈੱਡਫੋਨ, ਡਾਟਾ ਕੇਬਲ, ਚਾਰਜਰ ਆਦਿ ਵੀ ਬਰਾਮਦ ਹੋਏ ਜਦਕਿ ਬੈਰਕ 15 ਦੇ ਬਾਥਰੂਮ ਵਿੱਚੋਂ 2 ਹੋਰ ਮੋਬਾਇਲ ਲਾਵਾਰਿਸ ਹਾਲਤ ਵਿਚ ਮਿਲੇ ਹਨ।


author

Gurminder Singh

Content Editor

Related News