ਕੋਵਿਡ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ''ਚ ਛੇਤੀ ਜਿੱਤਾਂਗੇ ਜੰਗ : ਚੁੱਘ
Saturday, May 29, 2021 - 10:16 PM (IST)
ਨਵੀਂ ਦਿੱਲੀ,ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਖਿਲਾਫ਼ ਕੇਂਦਰ ਸਰਕਾਰ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ ਅਤੇ ਅਗਲੇ 2 ਮਹੀਨੇ ਵਿਚ ਟੀਕਿਆਂ ਦਾ ਉਤਪਾਦਨ ਵੀ ਇੱਛਤ ਪੱਧਰ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਜਸਬੀਰ ਸਿੰਘ ਗਿੱਲ ਦੇ ਮਾਤਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਇਕ ਬਿਆਨ ਵਿਚ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਸਰਕਾਰੀ ਮਸ਼ੀਨਰੀ ਦੀ ਨਿਗਰਾਨੀ ਅਤੇ ਉਸ ਦੀ ਮੋਬਲਾਇਜਿੰਗ ਕਰ ਰਹੇ ਹਨ, ਜਿਸ ਨਤੀਜੇ ਵਜੋਂ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ ਦੇ 13 ਲਾਈਸੰਸਸ਼ੁਦਾ ਨਿਰਮਾਤਾ ਉਤਪਾਦਨ ਵਧਾਉਣ ਦੀ ਰਾਹ ’ਤੇ ਹਨ ਅਤੇ ਜੁਲਾਈ ਤੱਕ ਦੇਸ਼ ਵਿਚ 17 ਕਰੋੜ ਡੋਜ਼ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ : ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ 'ਚ 500 ਥਾਵਾਂ 'ਤੇ ਮਨੋਰਥ ਪੱਤਰ ਜਾਰੀ
ਚੁੱਘ ਨੇ ਕਿਹਾ ਕਿ 6 ਹੋਰ ਟੀਕਾ ਨਿਰਮਾਤਾ ਵਿਕਾਸ ਦੇ ਵੱਖਰੇ ਪੜਾਵਾਂ ਵਿਚ ਹਨ ਅਤੇ ਇਸ ਸਾਲ ਦੇ ਅੰਤ ਤੱਕ 19 ਟੀਕਾ ਨਿਰਮਾਤਾ ਕਰੀਬ 60 ਕਰੋੜ ਟੀਕਿਆਂ ਦਾ ਉਤਪਾਦਨ ਕਰਨਗੇ, ਜੋ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਇਕ ਵਿਸ਼ਵ ਰਿਕਾਰਡ ਹੋਵੇਗਾ। ਉਨ੍ਹਾਂ ਕਿਹਾ ਕਿ ਦਵਾਈਆਂ ਦਾ ਉਤਪਾਦਨ 2 ਵਿਧੀਆਂ ਨਾਲ ਵਧਾਇਆ ਜਾ ਸਕਦਾ ਹੈ। ਪਹਿਲਾ, ਨਿਰਮਾਤਾ ਇਕਾਈਆਂ ਦੀ ਗਿਣਤੀ ਵਧਾਈ ਜਾਵੇ ਅਤੇ ਦੂਜਾ ਵਰਤਮਾਨ ਇਕਾਈਆਂ ਦੀ ਉਤਪਾਦਨ ਸਮਰੱਥਾ ਵਧਾਈ ਜਾਵੇ।