ਪ੍ਰਾਇਮਰੀ ਸਕੂਲ ਬੰਦ ਕਰਨ ਦੀ ਨੀਤੀ ਵਿਰੁੱਧ ਪ੍ਰਗਟਾਇਆ ਰੋਸ

Friday, Nov 24, 2017 - 12:47 PM (IST)

ਪ੍ਰਾਇਮਰੀ ਸਕੂਲ ਬੰਦ ਕਰਨ ਦੀ ਨੀਤੀ ਵਿਰੁੱਧ ਪ੍ਰਗਟਾਇਆ ਰੋਸ


ਰੂਪਨਗਰ (ਵਿਜੇ) - ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਰੂਪਨਗਰ ਦੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਜੀ. ਟੀ. ਯੂ. ਦੇ ਜ਼ਿਲਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਸੰਬੰਧੀ ਪ੍ਰੈੱਸ ਸਕੱਤਰ ਅਵਤਾਰ ਸਿੰਘ ਜਵੰਧਾ ਨੇ ਦੱਸਿਆ ਕਿ ਜਿਥੇ ਪੰਜਾਬ 'ਚ ਬੰਦ ਕੀਤੇ 800 ਪ੍ਰਾਇਮਰੀ ਸਕੂਲਾਂ ਸੰਬੰਧੀ ਫੈਸਲਾ ਸਰਕਾਰ ਵੱਲੋਂ ਵਾਪਸ ਨਾ ਲੈਣ ਤੱਕ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ, ਉਥੇ ਹੀ ਵਿਭਾਗ 'ਚ ਠੇਕਾ, ਪ੍ਰਾਜੈਕਟਾਂ ਤੇ ਸੁਸਾਇਟੀਆਂ ਅਧੀਨ ਭਰਤੀ ਐੱਸ. ਐੱਸ. ਏ./ਰਮਸਾ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕਰ ਕੇ ਸਾਂਝੇ ਅਧਿਆਪਕ ਮੋਰਚੇ ਦੀ 8 ਮੈਂਬਰੀ ਜ਼ਿਲਾ ਕਮੇਟੀ ਗਠਿਤ ਕੀਤੀ ਗਈ, ਜਿਸ ਵਿਚ ਜੀ. ਟੀ. ਯੂ. ਵੱਲੋਂ ਧਰਮਿੰਦਰ ਸਿੰਘ ਭੰਗੂ, ਕ੍ਰਿਪਾਲ ਸਿੰਘ, ਅਵਨੀਤ ਚੱਢਾ, ਗੁਰਚਰਨ ਆਲੋਵਾਲ, ਕੰਪਿਊਟਰ ਅਧਿਆਪਕਾਂ ਵੱਲੋਂ ਜਗਜੀਤ ਸਿੰਘ, ਜਗਦੀਪ ਸਿੰਘ ਬੂਰਮਾਜਰਾ, ਐੱਸ.ਐੱਸ.ਏ./ਰਮਸਾ ਵੱਲੋਂ ਸੁਖਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ।
ਇਸ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ 28 ਨਵੰਬਰ ਨੂੰ ਮੋਹਾਲੀ 'ਚ ਹੋਣ ਵਾਲੀ ਸਾਂਝੇ ਅਧਿਆਪਕ ਮੋਰਚੇ ਦੀ ਸੂਬਾਈ ਰੈਲੀ 'ਚ ਜ਼ਿਲਾ ਰੂਪਨਗਰ ਤੋਂ ਸੈਂਕੜਿਆਂ ਦੀ ਗਿਣਤੀ 'ਚ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਸੁਰਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।


Related News