ਸ਼ੰਭੂ ਬਾਰਡਰ ਤੋਂ ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ, ਬਾਰਡਰ ਵਧਾਉਣ ਬਾਰੇ ਕੀਤਾ ਵੱਡਾ ਐਲਾਨ (ਵੀਡੀਓ)

Friday, Mar 01, 2024 - 08:52 PM (IST)

ਸ਼ੰਭੂ ਬਾਰਡਰ ਤੋਂ ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ, ਬਾਰਡਰ ਵਧਾਉਣ ਬਾਰੇ ਕੀਤਾ ਵੱਡਾ ਐਲਾਨ (ਵੀਡੀਓ)

ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ) : ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੇ ਚਲਦਿਆਂ ਸ਼ੰਭੂ ਬਾਰਡਰ 'ਤੇ ਕਿਸਾਨ ਸੰਘਰਸ਼ ਮੋਰਚੇ ਨੇ ਐਲਾਨ ਕੀਤਾ ਹੈ ਕਿ ਸ਼ਹੀਦ ਸ਼ੁਭਕਰਨ ਦੇ 3 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਡੱਬਵਾਲੀ ਬਾਰਡਰ 'ਤੇ ਵੀ ਮੋਰਚਾ ਲੱਗੇਗਾ ਤੇ ਇਸ ਤੋਂ ਬਾਅਦ ਅਗਲੇ ਬਾਰਡਰਾਂ ਵੱਲ ਵਧਿਆ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਦਿਲਬਾਗ ਸਿੰਘ ਗਿੱਲ, ਮਨਜੀਤ ਸਿੰਘ ਘੁਮਾਣਾ, ਰਾਜਸਥਾਨ ਤੋ ਰਵੀ ਸੋਨੜ, ਗੁਰਅਮਨੀਤ ਸਿੰਘ ਮਾਂਗਟ ਅਤੇ ਹੋਰਨਾਂ ਨੇ ਆਖਿਆ ਕਿ ਕਿਸਾਨ ਹੁਣ ਇਸ ਸੰਘਰਸ਼ ਨੂੰ ਦੇਸ਼ ਵਿਆਪੀ ਤਿੱਖਾ ਕਰਨਗੇ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਐੱਮ.ਐੱਸ.ਪੀ. ਤੇ ਹੋਰ ਮੰਗਾਂ ਮਨਵਾਉਣ ਲਈ ਮਜਬੂਰ ਕੀਤਾ ਜਾ ਸਕੇ। ਇਨ੍ਹਾਂ ਨੇਤਾਵਾਂ ਨੇ ਆਖਿਆ ਕਿ ਪਹਿਲਾਂ ਤਿੰਨ ਮਾਰਚ ਨੂੰ ਸ਼ੁੱਭਕਰਨ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ। ਉਦੋਂ ਤੱਕ ਦੋਵੇਂ ਮੋਰਚਿਆਂ 'ਤੇ ਕਿਸਾਨ ਡਟੇ ਰਹਿਣਗੇ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਡੱਬਵਾਲੀ ਤੇ ਹੋਰ ਬਾਰਡਰਾਂ ਰਾਹੀਂ ਦਿੱਲੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਕੂਚ ਕੀਤਾ ਜਾਵੇਗਾ ਪਰ ਜੇਕਰ ਪੁਲਸ ਉਨ੍ਹਾਂ ਨੂੰ ਰੋਕਦੀ ਹੈ ਤਾਂ ਉਹ ਉਨ੍ਹਾਂ ਬਾਰਡਰਾਂ 'ਤੇ ਹੀ ਸ਼ੰਭੂ ਤੇ ਖਨੌਰੀ ਬਾਰਡਰ ਵਾਂਗ ਮੋਰਚਾ ਲਗਾਉਣਗੇ।

ਇਹ ਵੀ ਪੜ੍ਹੋ- ਬੰਗਲਾਦੇਸ਼ ਤੋਂ ਆਈ ਮੰਦਭਾਗੀ ਖ਼ਬਰ : ਰੈਸਟਰਾਂ 'ਚ ਲੱਗੀ ਭਿਆਨਕ ਅੱਗ, 43 ਲੋਕਾਂ ਦੀ ਹੋਈ ਦਰਦਨਾਕ ਮੌਤ

ਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਹਿੱਸਿਆਂ ਦਾ ਇੰਟਰਨੈਟ ਬੰਦ ਹੈ, ਜਿਸ ਕਾਰਨ ਵਪਾਰੀ ਵਰਗ ਅਤੇ ਬੱਚਿਆਂ ਦੇ ਪੇਪਰਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਇਸ ਲਈ ਕੇਂਦਰ ਨੂੰ ਇਹ ਤਸ਼ੱਦਦ ਬੰਦ ਕਰਕੇ ਤੁੰਰਤ ਇੰਟਰਨੈਟ ਚਲਾਉਣਾ ਚਾਹੀਦਾ ਹੈ। ਕਿਸਾਨ ਨੇਤਾਵਾਂ ਨੇ ਆਖਿਆ ਕਿ ਹਰਿਆਣਾ ਪੁਲਸ ਧਮਕੀਆਂ ਦੇ ਰਹੀ ਹੈ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਵੀਡਿਓ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਪਾਸਪੋਰਟ ਰੱਦ ਕੀਤਾ ਜਾਵੇਗਾ ਪਰ ਕਿਸਾਨ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪੰਜਾਬ ਤੇ ਦੇਸ਼ ਦਾ ਕਿਸਾਨ ਹੈ। ਇਹ ਤੁਹਾਡੀ ਘੁਰਕੀਆਂ ਤੋਂ ਨਹੀਂ ਡਰਦਾ।

ਇਹ ਵੀ ਪੜ੍ਹੋ- ਰਾਹਤ ਸਮੱਗਰੀ ਉਡੀਕ ਰਹੇ ਫਲਸਤੀਨੀਆਂ 'ਤੇ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ, 104 ਲੋਕਾਂ ਦੀ ਹੋਈ ਮੌਤ

ਸਾਨ ਨੇਤਾਵਾਂ ਨੇ ਆਖਿਆ ਕਿ ਅੱਜ ਪੂਰੇ ਵਿਸ਼ਵ ਵਿੱਚ 10 ਤੋਂ ਵੱਧ ਮੁਲਕਾਂ ਅੰਦਰ ਕਿਸਾਨ ਸੰਘਰਸ਼ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਨੇ ਜੋ ਤਸ਼ੱ ਦਦ ਕਿਸਾਨਾਂ 'ਤੇ ਕੀਤਾ ਹੈ, ਉਹ ਕਿਸੇ ਵੀ ਦੇਸ਼ ਅੰਦਰ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਸਮੁੱਚਾ ਸੰਸਾਰ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਕੇਂਦਰ ਅਤੇ ਹਰਿਆਣਾ ਅੰਦਰ ਹੁਣ ਕਿਸਾਨਾਂ 'ਤੇ ਉਪਰ ਗੋਲੀਆਂ ਚਲਾ ਰਹੇ ਹਨ, ਹੱਥਰੂ ਗੈਸ ਛੱਡ ਰਹੇ ਹਨ, ਜੋ ਕਿ ਬੇਹੱਦ ਨਿੰਦਣਯੋਗ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News