ਹੁਣ ਇਸ ਮਾਮਲੇ 'ਚ ਕਾਂਗਰਸੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ,ਹਰਜੋਤ ਬੈਂਸ ਦਾ ਦਾਅਵਾ- ਰਿਪੋਰਟ ਕਰੇਗੀ ਵੱਡਾ ਧਮਾਕਾ

Wednesday, Oct 05, 2022 - 04:19 PM (IST)

ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਕਾਂਗਰਸ ਦੇ ਕੁਝ ਸੀਨੀਅਰ ਕੇਂਦਰੀ ਅਤੇ ਪੰਜਾਬ ਦੇ ਨੇਤਾਵਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਮਾਮਲਾ ਪਿਛਲੀ ਕਾਂਗਰਸ ਸਰਕਾਰ ਦੌਰਾਨ ਰੋਪੜ ਸੈਂਟਰਲ ਜੇਲ੍ਹ ’ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ‘ਵੀ.ਆਈ.ਪੀ. ਟ੍ਰੀਟਮੈਂਟ’ ਦੇਣ ਦਾ ਹੈ। ਸਰਕਾਰ ਕੋਲ ਇਸ ਗੱਲ ਦੇ ਸਬੂਤ ਹਨ ਕਿ ਸੀਨੀਅਰ ਕਾਂਗਰਸੀ ਨੇਤਾਵਾਂ ਦੀਆਂ ਹਦਾਇਤਾਂ ’ਤੇ ਸਾਬਕਾ ਪੰਜਾਬ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਗੈਂਗਸਟਰਾਂ ਦੀ ਪੈਰਵੀ ’ਤੇ 55 ਲੱਖ ਰੁਪਏ ਸਰਕਾਰੀ ਖ਼ਜ਼ਾਨੇ ’ਚੋਂ ਖ਼ਰਚ ਕੀਤੇ।

ਇਹ ਵੀ ਪੜ੍ਹੋ:  ਭਾਜਪਾ ਨੂੰ ਜੇ ਆਪਣੀ ਤਾਕਤ ’ਤੇ ਗਰੂਰ ਤਾਂ 'ਆਪ' ਨੂੰ ਆਪਣੇ ਰਾਸ਼ਟਰਵਾਦ ’ਤੇ : ਮੰਤਰੀ ਧਾਲੀਵਾਲ

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਇਸ ਮਾਮਲੇ ਦੀ ਜਾਂਚ ਲਗਭਗ ਮੁਕੰਮਲ ਹੋ ਚੁੱਕੀ ਹੈ, ਜੋ ਏ. ਡੀ. ਜੀ. ਪੀ. ਲੈਵਲ ਦੇ ਪੁਲਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਰਿਪੋਰਟ ਆਵੇਗੀ ਤਾਂ ਉਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਬਾਅਦ ਵੀ ਜੇਲ੍ਹ ਮੰਤਰੀ ਬੈਂਸ ਨੇ ਸਪੱਸ਼ਟ ਕਿਹਾ ਸੀ ਕਿ ਇਸ ਮਾਮਲੇ ’ਚ ਪੰਜਾਬ ਦੇ ਨਹੀਂ ਸਗੋਂ ਕੇਂਦਰੀ ਪੱਧਰ ਦੇ ਨੇਤਾਵਾਂ ਦੇ ਨਾਂ ਵੀ ਆ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਰਿਪੋਰਟ ਕਿਸੇ ਧਮਾਕੇ ਨਾਲੋਂ ਘੱਟ ਨਹੀਂ ਹੋਵੇਗੀ। ਕਿਸ ਦੇ ਹੁਕਮਾਂ ’ਤੇ ਮੁਖਤਾਰ ਅੰਸਾਰੀ ਨੂੰ ਵੀ.ਵੀ.ਆਈ.ਪੀ. ਰਿਹਾਇਸ਼ ਤੇ ਹਰ ਸਹੂਲਤ ਦਿੱਤੀ ਗਈ ਅਤੇ ਉਸ ਦੀ ਪੈਰਵੀ ਕੀਤੀ ਗਈ, ਜਿਸ ’ਤੇ ਜੇਲ੍ਹ ਵਿਭਾਗ ਨੇ 55 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ। ਵਰਣਨਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ’ਚੋਂ ਲਿਆਂਦੇ ਜਾਣ ਤੋਂ ਬਾਅਦ ਅੰਸਾਰੀ ਨੂੰ ਜਨਵਰੀ 2019 ਵਿਚ ਰੰਗਦਾਰੀ ਦੇ ਇਕ ਮਾਮਲੇ ਵਿਚ ਪੰਜਾਬ ਦੀ ਰੋਪੜ ਜੇਲ੍ਹ ਵਿਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਦੁਬਈ ’ਚ ਬੈਠ ਫੇਸਬੁੱਕ ’ਤੇ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਸੀ ਸ਼ਖ਼ਸ, ਟਾਰਗੇਟ 'ਤੇ ਰਾਜਨੇਤਾ ਸਣੇ ਨੇ ਇਹ ਲੋਕ

ਅੰਸਾਰੀ ਕੋਲ ਜੇਲ੍ਹ ਵਿਚ ਮੋਬਾਇਲ ਫੋਨ ਵੀ ਸਨ

ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲਿੰਕਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਅੰਸਾਰੀ ਨੂੰ ਵੀ. ਵੀ. ਆਈ. ਪੀ. ਟ੍ਰੀਟਮੈਂਟ ਅਤੇ ਉਸ ਦੀ ਪੈਰਵੀ ’ਤੇ ਕਿਸ ਕੇਂਦਰੀ ਕਾਂਗਰਸੀ ਨੇਤਾ ਨੇ ਉਸ ਸਮੇਂ ਦੀ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਸ ਮਾਮਲੇ ’ਚ ਰਾਡਾਰ ’ਤੇ ਲੈ ਚੁੱਕੀ ਹੈ ਕਿਉਂਕਿ ਉਸ ਵੇਲੇ ਜੇਲ੍ਹ ਵਿਭਾਗ ਉਨ੍ਹਾਂ ਦੇ ਹੀ ਕੋਲ ਸੀ।

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਾਂਚ ’ਚ ਪਤਾ ਲੱਗਾ ਹੈ ਕਿ ਸਾਬਕਾ ਕਾਂਗਰਸ ਸਰਕਾਰ ਨੇ ਗੈਂਗਸਟਰ-ਸਿਆਸਤਦਾਨ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ਤੋਂ ਬਚਾਉਣ ਲਈ 55 ਲੱਖ ਰੁਪਏ ਖ਼ਰਚ ਕੀਤੇ ਸਨ। ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪ੍ਰਤੀ ਸੁਣਵਾਈ 11 ਲੱਖ ਰੁਪਏ ਅਤੇ ਵਕੀਲ ਦੀ ਫ਼ੀਸ ’ਤੇ ਕੁਲ 55 ਲੱਖ ਰੁਪਏ ਖ਼ਰਚ ਕਰ ਕੇ ਅੰਸਾਰੀ ਦਾ ਕੇਸ ਲੜਨ ਲਈ ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਨੂੰ ਲਗਾਇਆ ਸੀ। ਉਸ ਦਿਨ ਵੀ ਕਥਿਤ ਤੌਰ ’ਤੇ 5 ਲੱਖ ਰੁਪਏ ਚਾਰਜ ਕੀਤੇ ਗਏ, ਜਿਸ ਦਿਨ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ: ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਵਟਸਐਪ ’ਤੇ ਕਪੂਰਥਲਾ ਦੇ DC ਦੀ ਤਸਵੀਰ ਲਗਾ ਇੰਝ ਕਰ ਰਹੇ ਨੇ ਠੱਗੀ

ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਗਭਗ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੇ ਹੀ ਨਹੀਂ ਸਗੋਂ ਕੇਂਦਰੀ ਪੱਧਰ ਦੇ ਨੇਤਾਵਾਂ ਦੇ ਨਾਂ ਵੀ ਆ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਰਿਪੋਰਟ ਕਿਸੇ ਧਮਾਕੇ ਨਾਲੋਂ ਘੱਟ ਨਹੀਂ ਹੋਵੇਗੀ। ਇਹ ਖ਼ੁਲਾਸਾ ਵੀ ਜਨਤਕ ਕੀਤਾ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਗੈਂਗਸਟਰ ਨੂੰ ਸ਼ਹਿ ਕੌਣ ਦਿੰਦਾ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


Harnek Seechewal

Content Editor

Related News