ਲੁਧਿਆਣਾ ਦੀ 'ਡਾਕੂ ਹਸੀਨਾ' 'ਤੇ ਫਿਲਮ ਬਣਾਉਣ ਦੀ ਤਿਆਰੀ! ਫਿਲਮੀ ਸਟਾਈਲ 'ਚ ਲੁੱਟੇ ਸੀ ਕਰੋੜਾਂ

Saturday, Jul 08, 2023 - 05:16 PM (IST)

ਲੁਧਿਆਣਾ ਦੀ 'ਡਾਕੂ ਹਸੀਨਾ' 'ਤੇ ਫਿਲਮ ਬਣਾਉਣ ਦੀ ਤਿਆਰੀ! ਫਿਲਮੀ ਸਟਾਈਲ 'ਚ ਲੁੱਟੇ ਸੀ ਕਰੋੜਾਂ

ਲੁਧਿਆਣਾ : ਲੁਧਿਆਣਾ ਦੀ ਸੀ. ਐੱਮ. ਐੱਸ. ਕੰਪਨੀ 'ਚ 9 ਜੂਨ ਨੂੰ ਇਕ ਹਸੀਨਾ ਨੇ ਆਪਣੇ 10 ਸਾਥੀਆਂ ਨਾਲ ਮਿਲ ਕੇ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਇਸ ਕਹਾਣੀ 'ਤੇ ਹੁਣ ਫਿਲਮ ਜਾਂ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲੁੱਟ ਤੋਂ ਬਾਅਦ ਡਾਕੂ ਹਸੀਨਾ ਦੇ ਨਾਂ 'ਤੋਂ ਸੁਰਖ਼ੀਆਂ 'ਚ ਆਈ ਮਨਦੀਪ ਕੌਰ ਉਰਫ਼ ਮੋਨਾ ਦੀ ਕਹਾਣੀ ਨੂੰ ਫਿਲਮਕਾਰ ਵੱਡੇ ਪਰਦੇ 'ਤੇ ਦਿਖਾਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਡਾਕੂ ਹਸੀਨਾ ਦੀ ਇਸ ਕਹਾਣੀ 'ਚ ਰੋਮਾਂਸ, ਡਰਾਮਾ, ਐਕਸ਼ਨ ਅਤੇ ਸਸਪੈਂਸ ਉਹ ਸਭ ਕੁੱਝ ਹੈ, ਜੋ ਦਰਸ਼ਕਾਂ ਨੂੰ ਪਸੰਦ ਆ ਸਕਦਾ ਹੈ।

ਇਹ ਵੀ ਪੜ੍ਹੋ : ਲਵ ਮੈਰਿਜ ਕਰਾਉਣ 'ਤੇ ਰੁੱਸੇ ਘਰਵਾਲੇ, ਜੋੜੇ ਨੇ ਕੀਤਾ ਕਮਾਲ, ਹੁਣ ਜੱਫ਼ੀਆਂ ਪਾਉਂਦੇ ਨਹੀਂ ਥੱਕਦੇ ਪਰਿਵਾਰ (ਤਸਵੀਰਾਂ)
ਜਾਣੋ ਕੀ ਹੈ ਪੂਰੀ ਕਹਾਣੀ
ਮੋਨਾ ਮਤਲਬ ਕਿ ਡਾਕੂ ਹਸੀਨਾ ਬਚਪਨ ਤੋਂ ਆਪਣੇ ਨਾਨਾ-ਨਾਨੀ ਦੇ ਘਰ ਰਹੀ। ਮਾਤਾ-ਪਿਤਾ ਤੋਂ ਦੂਰ ਰਹਿਣ ਕਾਰਨ ਉਸ ਨੂੰ ਕਾਫੀ ਛੂਟ ਮਿਲਦੀ ਰਹੀ ਤਾਂ ਉਸ ਦੇ ਸ਼ੌਂਕ ਵੀ ਵੱਡੇ ਹੁੰਦੇ ਗਏ। ਇਸ ਦੇ ਚੱਲਦਿਆਂ ਹੀ ਉਸ ਨੇ 3 ਵਿਆਹ ਕਰਵਾ ਲਏ। ਇੰਟਰਨੈੱਟ ਰਾਹੀਂ ਉਹ ਬਰਨਾਲਾ ਦੇ ਜਸਵਿੰਦਰ ਸਿੰਘ ਦੇ ਸੰਪਰਕ 'ਚ ਆਈ ਅਤੇ ਉਸ ਨਾਲ ਪ੍ਰੇਮ ਵਿਆਹ ਕਰ ਲਿਆ। ਇਸ ਦੇ ਬਾਵਜੂਦ ਉਸ ਦਾ ਅਮੀਰ ਹੋਣ ਦਾ ਸੁਫ਼ਨਾ ਪੂਰਾ ਨਾ ਹੋ ਸਕਿਆ। ਫਿਰ ਅਚਾਨਕ ਇਕ ਦਿਨ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਏ. ਟੀ. ਐੱਮ. 'ਚ ਨਕਦੀ ਪਾਉਣ ਆਏ ਸੀ. ਐੱਮ. ਐੱਸ. ਕੰਪਨੀ ਦੇ ਡਰਾਈਵਰ ਮਨਜਿੰਦਰ ਸਿੰਘ ਉਰਫ ਮਨੀ ਨਾਲ ਉਸਦੀ ਮੁਲਾਕਾਤ ਹੋ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ Triple Murder ਦਾ ਅਸਲ ਸੱਚ ਹੈਰਾਨ ਕਰ ਦੇਵੇਗਾ, ਤੁਸੀਂ ਵੀ ਸੁਣੋ ਕਾਤਲ ਨੇ ਕਿਉਂ ਕੀਤਾ ਅਜਿਹਾ (ਵੀਡੀਓ)

ਦੋਹਾਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਮੋਨਾ ਉਸ ਨਾਲ ਇਸ਼ਕ ਲੜਾਉਣ ਲੱਗੀ। ਮੋਨਾ ਨੇ ਮਨੀ ਨਾਲ ਮਿਲ ਕੇ ਹੀ ਲੁੱਟ ਦੀ ਇਹ ਸਾਰੀ ਵਾਰਦਾਤ ਰਚੀ ਅਤੇ ਇਕ-ਇਕ ਚੀਜ਼ ਪਲਾਨ ਕੀਤੀ ਗਈ। ਕੰਪਨੀ ਅੰਦਰ ਵੜਨ ਤੋਂ ਲੈ ਕੇ ਭੱਜਣ ਦਾ ਰਾਹ ਅਜਿਹਾ ਚੁਣਿਆ ਗਿਆ, ਜਿੱਥੇ ਕੋਈ ਸੀ. ਸੀ. ਟੀ. ਵੀ. ਕੈਮਰਾ ਨਾ ਹੋਵੇ। ਰਾਤ ਨੂੰ ਉਹ ਕਿਸੇ ਨੂੰ ਨਾ ਦਿਖਣ, ਇਸ ਲਈ ਸਾਰਿਆਂ ਨੇ ਕਾਲੇ ਰੰਗ ਦੇ ਕੱਪੜੇ ਪਾਏ। ਕਿਸੇ ਨੂੰ ਵੀ ਮੋਬਾਇਲ ਦਾ ਇਸਤੇਮਾਲ ਕਰਨ ਦੀ ਮਨਾਹੀ ਸੀ। ਇਸ ਦੇ ਬਾਵਜੂਦ ਉਹ ਲੋਕ ਪੁਲਸ ਦੇ ਹੱਥ ਲੱਗ ਗਏ। ਟੀਮ ਦੇ ਇਕ ਮੈਂਬਰ ਨੇ ਸ਼ਰਾਬ ਪੀ ਕੇ ਇੰਟਰਨੈੱਟ 'ਤੇ ਨੋਟਾਂ ਦਾ ਦਿਖਾਵਾ ਕਰ ਦਿੱਤਾ ਅਤੇ ਪੁਲਸ ਦੇ ਹੱਥ ਸੁਰਾਗ ਲੱਗ ਗਿਆ।
ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਹੀ ਦਿੱਤਾ ਸੀ 'ਡਾਕੂ ਹਸੀਨਾ' ਨਾਂ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਹੀ ਮਨਦੀਪ ਕੌਰ ਨੂੰ ਡਾਕੂ ਹਸੀਨਾ ਦਾ ਨਾਂ ਦਿੱਤਾ ਸੀ। ਪੁਲਸ ਹੁਣ ਤੱਕ ਇਸ ਮਾਮਲੇ 'ਚ ਮੋਨਾ, ਉਸ ਦੇ ਪਤੀ ਜਸਵਿੰਦਰ ਸਿੰਘ, ਪ੍ਰੇਮੀ ਮਨਜਿੰਦਰ ਸਿੰਘ ਸਮੇਤ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News