ਈ. ਡੀ. ਨਾਲ ਸਹਿਯੋਗ ਕਰੇਗਾ ਰਣਇੰਦਰ : ਪਰਨੀਤ ਕੌਰ (ਵੀਡੀਓ)
Friday, Jun 10, 2016 - 07:21 PM (IST)

ਪਟਿਆਲਾ : ਮਹਾਰਾਣੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਈ. ਡੀ. ਨਾਲ ਪੂਰਾ ਸਹਿਯੋਗ ਕਰੇਗਾ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੀ ਵਿਧਾਇਕ ਪਰਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਣਇੰਦਰ ਸਿੰਘ ਵਲੋਂ ਇਨਕਮ ਟੈਕਸ ਵਿਭਾਗ ਨੂੰ ਸਾਰੇ ਦਸਤਾਵੇਜ਼ ਸੌਂਪੇ ਜਾ ਚੁੱਕੇ ਹਨ। ਦੱਸ ਦਈਏ ਕਿ 16 ਤਾਰੀਕ ਨੂੰ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਈ.ਡੀ. ਸਾਹਮਣੇ ਪੇਸ਼ ਹੋ ਰਹੇ ਹਨ, ਜਿਸ ''ਤੇ ਰਣਇੰਦਰ ਦੀ ਮਾਤਾ ਅਤੇ ਕਾਂਗਰਸ ਦੀ ਵਿਧਾਇਕ ਪਰਨੀਤ ਕੌਰ ਨੇ ਈ.ਡੀ. ਨੂੰ ਪੂਰਨ ਸਹਿਯੋਗ ਕਰਨ ਦੀ ਗੱਲ ਆਖੀ ਹੈ।
ਇਥੇ ਦੱਸਣਯੋਗ ਹੈ ਕਿ ਪਰਨੀਤ ਕੌਰ ਨੇ ਪਟਿਆਲਾ ਦਿਹਾਤੀ ਦੀ ਨਵੀਂ ਟੀਮ ਨਾਲ ਬੈਠਕ ਕਰਕੇ ਚੋਣਾਂ ਬਾਰੇ ਰਣਨੀਤੀ ਵੀ ਤਿਆਰ ਕੀਤੀ।