ਪਤੀ ਨੇ ਘਰਵਾਲਿਆਂ ਨਾਲ ਮਿਲ ਕੇ ਗਰਭਵਤੀ ਪਤਨੀ ਨਾਲ ਕੀਤੀ ਘਟੀਆ ਕਰਤੂਤ, 5 ਲੋਕਾਂ ''ਤੇ ਮਾਮਲਾ ਦਰਜ

Monday, Jul 31, 2017 - 04:55 PM (IST)

ਮੋਗਾ (ਅਜ਼ਾਦ) : ਮੋਗਾ ਦੇ ਨਜ਼ਦੀਕੀ ਪਿੰਡ ਤੋਤਾ ਸਿੰਘ ਵਾਲਾ ਨਿਵਾਸੀ ਮਹਿਲਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਦਹੇਜ ਖਾਤਰ ਉਸ ਨੂੰ ਮਾਰਕੁੱਟ ਕਰਕੇ ਜ਼ਖਮੀਂ ਕਰਨ ਅਤੇ ਮਾਰਕੁੱਟ ਨਾਲ ਉਸ ਦੇ ਪੇਟ 'ਚ ਪਲ ਰਿਹਾ ਗਰਭ ਡਿੱਗ ਜਾਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਧਰਮਕੋਟ ਪੁਲਸ ਵਲੋਂ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਮਨਦੀਪ ਸਿੰਘ, ਦਵਿੰਦਰ ਪਾਲ ਸਿੰਘ, ਉਸ ਦੀ ਪਤਨੀ ਬਲਜੀਤ ਕੌਰ ਨਿਵਾਸੀ ਪਿੰਡ ਤੋਤਾ ਸਿੰਘ ਵਾਲਾ, ਕੁਲਦੀਪ ਕੌਰ, ਜੋਗਾ ਸਿੰਘ ਦੇ ਖਿਲਾਫ ਦਹੇਜ ਖਾਤਰ ਮਾਰਕੁੱਟ ਕਰਨ ਅਤੇ ਗਰਭ ਗਿਰਾਉਣ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਿਤਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸ ਦਾ ਵਿਆਹ 17 ਫਰਵਰੀ, 2016 ਨੂੰ ਮਨਦੀਪ ਸਿੰਘ ਪੁੱਤਰ ਭਗਵੰਤ ਸਿੰਘ ਦੇ ਨਾਲ ਧਾਰਮਿਕ ਰੀਤੀ-ਰਿਵਾਜਾਂ ਦੇ ਅਨੁਸਾਰ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕੇ ਵਾਲਿਆਂ ਨੇ ਹੈਸੀਅਤ ਦੇ ਮੁਤਾਬਕ ਦਾਜ ਦਹੇਜ ਵੀ ਦਿੱਤਾ, ਪਰ ਵਿਆਹ ਦੇ 15-20 ਦਿਨ ਬਾਅਦ ਹੀ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਪੇਕਿਆਂ ਤੋਂ ਹੋਰ ਦਾਜ ਦਹੇਜ ਲਿਆਉਣ ਦੇ ਲਈ ਤੰਗ-ਪਰੇਸ਼ਾਨ ਕਰਨ ਲੱਗੇ, ਜਿਸ 'ਤੇ ਮੈਂ ਆਪਣੇ ਪੇਕੇ ਵਾਲਿਆਂ ਨਾਲ ਇਸ ਸਬੰਧ ਵਿਚ ਗੱਲਬਾਤ ਕੀਤੀ ਤਾਂ ਉਨ੍ਹਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਹੋਰ ਦਾਜ-ਦਹੇਜ ਦੇਣ ਦੇ ਲਈ ਮਨ੍ਹਾ ਕਰ ਦਿੱਤਾ। ਉਸ ਨੇ ਦੱਸਿਆ ਕਿ 28 ਜੁਲਾਈ, 2017 ਨੂੰ ਕਥਿਤ ਦੋਸ਼ੀਆਂ ਨੇ ਮਿਲੀ-ਭੁਗਤ ਕਰਕੇ ਦਹੇਜ ਨਾ ਮਿਲਣ 'ਤੇ ਮੈਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ ਅਤੇ ਮੇਰੇ ਪੇਟ 'ਚ ਲੱਤ ਮਾਰੀ, ਜਿਸ ਕਾਰਨ ਮੇਰੇ ਪੇਟ 'ਚ ਪਲ ਰਹੇ ਗਰਭ ਡਿੱਗ ਗਿਆ। ਮੈਨੂੰ ਮੇਰੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰੀ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਸੱਚਾਈ ਜਾਨਣ ਦਾ ਯਤਨ ਕਰ ਹਨ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


Related News