ਘਰ-ਘਰ ਜਾ ਕੇ ਲਏ ਜਾ ਰਹੇ ਨੇ ਗਰਭਵਤੀ ਜਨਾਨੀਆਂ ਦੇ ਕੋਰੋਨਾ ਜਾਂਚ ਦੇ ਨਮੂਨੇ

07/10/2020 10:29:57 AM

ਮੋਗਾ (ਸੰਦੀਪ ਸ਼ਰਮਾ) : ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਖਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਲਾਗ ਕਾਰਨ ਸਭ ਤੋਂ ਜ਼ਿਆਦਾ ਖਤਰਾ ਛੋਟੇ ਬੱਚੇ, ਸੀਨੀਅਰ ਨਾਗਰਿਕਾਂ ਅਤੇ ਗਰਭਵਤੀ ਜਨਾਨੀਆਂ ਨੂੰ ਹੈ। ਇਸ ਦੇ ਮੱਦੇਨਜ਼ਰ ਹੀ ਮੋਗਾ ਦੇ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਡਰੋਲੀ ਭਾਈ ਡਾ. ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ਤਹਿਤ ਸਿਹਤ ਬਲਾਕ ਡਰੋਲੀ ਭਾਈ ਦੀਆਂ ਮੋਬਾਈਲ ਟੀਮਾਂ ਵੱਲੋਂ ਗਰਭਵਤੀ ਜਨਾਨੀਆਂ ਦੇ ਕੋਵਿਡ-19 ਦੇ ਟੈਸਟ ਕਰਨ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਗਰਭਵਤੀ ਜਨਾਨੀਆਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਤੇ ਉਨ੍ਹਾਂ ਨੂੰ ਘਰ ਨੇੜੇ ਹੀ ਸਰਕਾਰੀ ਸਹੂਲਤ ਮਿਲ ਸਕੇ।
ਬੀ. ਈ. ਈ. ਰਛਪਾਲ ਸਿੰਘ ਸੋਸਣ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਵੀਰ ਸਿੰਘ ਗਿੱਲ ਵਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਪਹਿਲਾਂ ਫਲੂ ਵਰਗੇ ਲੱਛਣਾਂ ਵਾਲੇ ਵਿਅਕਤੀਆਂ ਦੇ ਨਮੂਨੇ ਲੈ ਚੁੱਕੀਆਂ ਹਨ। ਹੁਣ ਇਨ੍ਹਾਂ ਟੀਮਾਂ ਨੂੰ ਗਰਭਵਤੀ ਜਨਾਨੀਆਂ ਦੇ ਨਮੂਨੇ ਲੈਣ ਲਈ ਪਿੰਡ-ਪਿੰਡ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 45 ਗਰਭਵਤੀ ਜਨਾਨੀਆਂ ਦੇ ਕੋਰੋਨਾ ਦੇ ਨਮੂਨੇ ਲਏ ਜਾ ਚੁੱਕੇ ਹਨ।
 


Babita

Content Editor

Related News