ਜਲੰਧਰ: ਸਿਵਲ ਹਸਪਤਾਲ ਦਾ ਬੇਦਰਦ ਸਟਾਫ਼! 4 ਘੰਟੇ ਦਰਦ ਨਾਲ ਕੁਰਲਾਉਂਦੀ ਰਹੀ ਔਰਤ, ਗੇਟ ''ਤੇ ਹੋਈ ਡਿਲਿਵਰੀ

Monday, Aug 22, 2022 - 06:32 PM (IST)

ਜਲੰਧਰ: ਸਿਵਲ ਹਸਪਤਾਲ ਦਾ ਬੇਦਰਦ ਸਟਾਫ਼! 4 ਘੰਟੇ ਦਰਦ ਨਾਲ ਕੁਰਲਾਉਂਦੀ ਰਹੀ ਔਰਤ, ਗੇਟ ''ਤੇ ਹੋਈ ਡਿਲਿਵਰੀ

ਜਲੰਧਰ (ਸੋਨੂੰ)- ਇਕ ਪਾਸੇ ਜਿੱਥੇ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਦੇਣ ਦਾ ਦਾਅਵਾ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਹਸਪਤਾਲਾਂ ’ਚ ਤਾਇਨਾਤ ਸਟਾਫ਼ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਿਹਾ ਹੈ। ਐਤਵਾਰ ਰਾਤ ਜਲੰਧਰ ਦੇ ਸਿਵਲ ਹਸਪਤਾਲ ’ਚ ਇਕ ਗਰਭਵਤੀ ਮਹਿਲਾ ਨੇ 6ਵੇਂ ਮਹੀਨੇ ਦੀ ਪ੍ਰੈੱਗਨੈਂਸੀ ’ਚ ਸਿਵਲ ਹਸਪਤਾਲ ਦੇ ਗੇਟ ’ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। 

PunjabKesari

ਔਰਤ ਦੇ ਜੀਜੇ ਗੌਤਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ਸਟਾਫ਼ ਨੂੰ ਸਮੱਸਿਆ ਦੱਸੀ ਕਿ ਪ੍ਰੈੱਗਨੈਂਸੀ ਦੇ 6ਵੇਂ ਮਹੀਨੇ ’ਚ ਹੀ ਦਰਦ ਹੋ ਰਿਹਾ ਹੈ ਪਰ ਡਾਕਟਰਾਂ ਤੋਂ ਲੈ ਕੇ ਸਟਾਫ਼ ਤੱਕ ਕਿਸੇ ਨੇ ਵੀ ਕੋਈ ਪਰਵਾਹ ਨਹੀਂ ਕੀਤੀ। ਸਾਰੇ ਕਹਿੰਦੇ ਰਹੇ ਕਿ ਅਜੇ ਇਲਾਜ ਸ਼ੁਰੂ ਕਰਦੇ ਹਾਂ। ਇਕ-ਡੇਢ ਘੰਟੇ ਤੋਂ ਬਾਅਦ ਸਾਢੇ 7 ਵਜੇ ਸਟਾਫ਼ ਨੇ ਕਾਗਜ਼ੀ ਫਾਰਮੈਲਿਟੀ ਸ਼ੁਰੂ ਕੀਤੀ। ਇਸ ਤੋਂ ਬਾਅਦ ਜਦੋਂ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਨ੍ਹਾਂ ਨੇ ਫਿਰ ਤੋਂ ਸਟਾਫ਼ ਨੂੰ ਬੇਨਤੀ ਕੀਤੀ ਪਰ ਇੰਨੇ ’ਚ ਰਾਤ ਦੇ 10 ਵਜ ਗਏ ਅਤੇ ਸਟਾਫ਼ ਦੀ ਨਵੀਂ ਸ਼ਿਫ਼ਟ ਆ ਗਈ। ਰਾਤ ਦੇ ਸਮੇਂ ਦੀ ਸ਼ਿਫ਼ਟ ’ਚ ਸਟਾਫ਼ ਦਾ ਰਵੱਈਆ ਤਾਂ ਪਹਿਲਾਂ ਹੀ ਬੇਹੱਦ ਖ਼ਰਾਬ ਸੀ ਕਿ ਉਨ੍ਹਾਂ ਦੇ ਵਿਵਹਾਰ ਨੂੰ ਵੇਖ ਕੇ ਮਹਿਲਾ ਨੂੰ ਲੈ ਕੇ ਸਿਵਲ ਹਸਪਤਾਲ ’ਚ ਪਹੁੰਚੇ ਪਰਿਵਾਰ ਵਾਲੇ ਹੋਰ ਪਰੇਸ਼ਾਨ ਹੋ ਗਏ। ਰਾਤ ਦਾ ਸਟਾਫ਼ ਖਾਣਾ ਖਾਣ ’ਚ ਲੱਗਾ ਰਿਹਾ। 

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

PunjabKesari

ਚੈੱਕਅਪ ਕਰਨ ਦੀ ਬਜਾਏ ਉਨ੍ਹਾਂ ਨੇ ਕਿਹਾ ਕਿ ਮਹਿਲਾ ਨੂੰ ਸੈਰ ਕਰਵਾਓ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਬਾਹਰ ਜਿਵੇਂ ਹੀ ਔਰਤ ਨੂੰ ਸਟਰੈਚਰ ਤੋਂ ਉਤਾਰਿਆ ਗਿਆ ਤਾਂ ਉਸ ਦੀ ਡਿਲਿਵਰੀ ਹੋ ਗਈ। ਹਸਪਤਾਲ ਦੇ ਬਾਹਰ ਹੀ ਔਰਤਾਂ ਨੇ ਚੁੰਨੀਆਂ ਲਗਾ ਕੇ ਔਰਤ ਦੀ ਡਿਲਿਵਰੀ ਕਰਵਾਈ। 

PunjabKesari

ਇਸ ਘਟਨਾ ਬਾਰੇ ’ਚ ਮੈਡੀਕਲ ਸੁਪਰਡੈਂਟ ਰਾਜੀਵ ਸ਼ਰਮਾ ਨੇ ਕਿਹਾ ਕਿ ਜਿਸ ਸਮੇਂ ਔਰਤ ਦਾ ਡਿਲਿਵਰੀ ਕੇਸ ਹੋਇਆ, ਤਾਂ ਉਦੋਂ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ ਅਤੇ ਲਗਾਤਾਰ ਡਾਕਟਰ ਉਨ੍ਹਾਂ ਦੇ ਸੰਪਰਕ ’ਚ ਸਨ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਨਾਲ ਆਏ ਪਰਿਵਾਰ ਵਾਲਿਆਂ ਦੀ ਲਾਪਰਵਾਹੀ ਕਾਰਨ ਡਿਲਿਵਰੀ ਕੇਸ ਜਲਦੀ ਹੋ ਗਿਆ ਜਦਕਿ ਉਸ ਨੂੰ ਚੱਲਣ-ਫਿਰਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਘਟਨਾ ਦੀ ਰਿਪੋਰਟ ਬਣਾਈ ਜਾ ਰਹੀ ਹੈ। ਰਿਪੋਰਟ ਬਣਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਬੱਚੇ ਦੀ ਹਾਲਤ ਵੀ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।  

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ

PunjabKesari

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਤਾਏ ਨੇ ‘ਸਹਿਜ’ ਨੂੰ ਦਿੱਤੀ ਦਰਦਨਾਕ ਮੌਤ, ਸਾਹਮਣੇ ਆਈ CCTV ਫੁਟੇਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News