ਗਰਭਵਤੀ ਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਕਰਵਾ ਚੌਥ ਦੇ ਵਰਤ ਮੌਕੇ ਵਰਤਣ ਇਹ ਸਾਵਧਾਨੀਆਂ

Friday, Oct 22, 2021 - 04:19 PM (IST)

ਗਰਭਵਤੀ ਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਕਰਵਾ ਚੌਥ ਦੇ ਵਰਤ ਮੌਕੇ ਵਰਤਣ ਇਹ ਸਾਵਧਾਨੀਆਂ

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਕਰਵਾ ਚੌਥ ਦਾ ਬਹੁਤ ਮਹੱਤਵ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦਰਮਾ ਦਰਸ਼ਨ ਤੋਂ ਬਾਅਦ ਵਰਤ ਖੋਲ੍ਹਿਆ ਜਾਂਦਾ ਹੈ। ਪਤੀ ਆਪਣੇ ਹੱਥੋਂ ਪਾਣੀ ਪਿਆ ਕੇ ਪਤਨੀ ਦਾ ਵਰਤ ਖੋਲ੍ਹਦੇ ਹਨ। ਸ਼ਾਸਤਰਾਂ ਅਨੁਸਾਰ ਕਰਵਾ ਚੌਥ ਦਾ ਵਰਤ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਵਰਤ 24 ਅਕਤੂਬਰ ਨੂੰ ਰੱਖਿਆ ਜਾਵੇਗਾ। 

ਇਹ ਔਰਤਾਂ ਬਿਲਕੁਲ ਨਾ ਰੱਖਣ ਵਰਤ
ਪ੍ਰੈਗਨੈਂਟ ਤੇ ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵਰਤ ਰੱਖਣ ਤੋਂ ਬਚਣਾ ਚਾਹੀਦਾ ਹੈ। ਜਦੋਂ ਔਰਤਾਂ ਗਰਭਵਤੀ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਸਿਹਤ ਸਬੰਧੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਲੰਬੇ ਸਮੇਂ ਤਕ ਭੁੱਖ-ਪਿਆਸਾ ਰਹਿਣਾ ਗਰਭ 'ਚ ਪਲ ਰਹੇ ਸ਼ਿਸ਼ੂ ਲਈ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ। 6 ਮਹੀਨੇ ਤਕ ਨਵਜਾਤ ਮਾਂ ਦੇ ਦੁੱਧ ਉੱਪਰ ਨਿਰਭਰ ਹੁੰਦਾ ਹੈ। ਕਰਵਾ ਚੌਥ ਵਰਤ ਨਾਲ ਔਰਤਾਂ ਦੀ ਆਸਥਾ ਜੁੜੀ ਹੈ ਪਰ ਆਪਣੇ ਬੱਚੇ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਵਰਤ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੌਰਾਨ ਨਿਰਜਲਾ ਵਰਤ ਰੱਖਣ ਤੋਂ ਬਚਣਾ ਚਾਹੀਦਾ। ਫਲ, ਜੂਸ, ਦੁੱਧ ਤੇ ਡਰਾਈ ਫਰੂਟਸ ਖਾਂਦੇ ਰਹੋ।

ਕਰਵਾ ਚੌਥ ਪੂਜਾ ਦਾ ਸ਼ੁੱਭ ਮਹੂਰਤ ਤੇ ਚੰਦਰਮਾ ਚੜ੍ਹਨ ਦਾ ਸਮਾਂ
24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਸਵੇਰੇ 3.1 ਮਿੰਟ ਤੋਂ ਚਤੁਰਥੀ ਸ਼ੁਰੂ ਹੋਵੇਗੀ। 25 ਅਕਤੂਬਰ ਨੂੰ ਸਵੇਰੇ 5.43 ਮਿੰਟ 'ਤੇ ਚਤੁਰਥੀ ਤਿਥੀ ਖ਼ਤਮ ਹੋਵੇਗੀ। ਇਸ ਦੌਰਾਨ 24 ਅਕਤੂਬਰ ਨੂੰ ਸ਼ਾਮ 5.43 ਮਿੰਟ ਤੋਂ ਲੈ ਕੇ 6.59 ਮਿੰਟ ਤਕ ਕਰਵਾਚੌਥ ਪੂਜਾ ਦਾ ਸ਼ੁੱਭ ਮਹੂਰਤ ਰਹੇਗਾ। ਇਸ ਤੋਂ ਬਾਅਦ ਰਾਤ 8.7 ਮਿੰਟ 'ਤੇ ਚੰਦਰਮਾ ਦੇ ਦਰਸ਼ਨ ਹੋਣਗੇ।

ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫ਼ਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

ਕੀ ਹੈ ਇਸ ਤਿਉਹਾਰ ਦਾ ਮਹੱਤਵ
ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

ਕਰਵਾ ਚੌਥ ਵਰਤ ਦੀ ਕਹਾਣੀ
ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਜੀ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।


author

sunita

Content Editor

Related News