ਪ੍ਰਣਵ ਰਿਹਾ ਪਠਾਨਕੋਟ ਜ਼ਿਲੇ ਦਾ ਟਾਪਰ

05/29/2017 11:08:42 AM

ਪਠਾਨਕੋਟ, (ਸ਼ਾਰਦਾ)- ਸੀ. ਬੀ. ਐੱਸ. ਈ. ਦੀ ਕਲਾਸ 12ਵੀਂ ਦੇ ਨਤੀਜਿਆਂ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਿਸ਼ਨ ਰੋਡ ਦੇ ਵਿਦਿਆਰਥੀ ਪ੍ਰਣਵ ਮਹਾਜਨ ਨੇ 97.4 ਫੀਸਦੀ ਨੰਬਰ ਲੈ ਕੇ ਜ਼ਿਲੇ 'ਚ ਟਾਪ ਕੀਤਾ ਹੈ। ਸਰਨਾ ਵਾਸੀ ਪ੍ਰਣਵ ਨੇ ਕਾਮਰਸ ਸਟ੍ਰੀਮ 'ਚੋਂ ਜ਼ਿਲੇ ਵਿਚ ਅੱਵਲ ਰਹਿ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਪ੍ਰਣਵ ਦੇ ਪਿਤਾ ਪੰਕਜ ਮਹਾਜਨ ਬਿਜ਼ਨੈੱਸ ਕਰਦੇ ਹਨ ਅਤੇ ਉਨ੍ਹਾਂ ਦੀ ਬਾਕਸ ਬਣਾਉਣ ਦੀ ਫੈਕਟਰੀ ਹੈ, ਜਦਕਿ ਮਾਤਾ ਰੇਖਾ ਘਰੇਲੂ ਔਰਤ ਹੈ। ਪ੍ਰਣਵ ਨੇ ਦੱਸਿਆ ਕਿ ਉਹ ਬੀ. ਕਾਮ ਪਾਸ ਕਰਨ ਤੋਂ ਬਾਅਦ ਅੱਗੇ ਸੀ. ਏ. ਦੀ ਪੜ੍ਹਾਈ ਕਰ ਕੇ ਅਕਾਊਂਟਸ ਵਿਸ਼ੇ 'ਚ ਹੀ ਕਰੀਅਰ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।


Related News