ਪ੍ਰਦੁਮਣ ਹੱਤਿਆ ਕਾਂਡ ਮਾਮਲੇ ''ਚ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇ : ਸ਼ੁਕਲਾ

09/16/2017 5:56:17 PM


ਅੰਮ੍ਰਿਤਸਰ (ਲਖਬੀਰ)- ਜ਼ਿਲਾ ਕਾਂਗਰਸ ਮਹਿਲਾ (ਪ੍ਰਵਾਸੀ ਸੈੱਲ) ਦੀ ਪ੍ਰਧਾਨ ਡਾ. ਪੂਜਾ ਸ਼ੁਕਲਾ ਦੀ ਅਗਵਾਈ ਹੇਠ ਰਾਮ ਨਗਰ ਮਜੀਠਾ ਰੋਡ ਬਾਈਪਾਸ ਤੋਂ ਗੁਰੂਗ੍ਰਾਮ ਦੇ ਇਕ ਸਕੂਲ 'ਚ ਪ੍ਰਦੁਮਣ ਹੱਤਿਆ ਕਾਂਡ ਮਾਮਲੇ 'ਚ ਦੋਸ਼ੀ ਨੂੰ ਕੜੀ ਸਜ਼ਾ ਦਿਵਾਉਣ ਅਤੇ ਬੱਚੇ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਡਾ. ਪੂਜਾ ਸ਼ੁਕਲਾ ਅਤੇ ਵਿਸ਼ੇਸ਼ ਤੌਰ 'ਤੇ ਕੈਂਡਲ ਮਾਰਚ 'ਚ ਸ਼ਾਮਿਲ ਹੋਏ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਤੇ ਜ਼ਿਲਾ ਪ੍ਰਧਾਨ ਅਨਿਲ ਸ਼ੁਕਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਮਾਪੇ ਬੱਚਿਆਂ ਨੂੰ ਸਕੂਲ ਮੈਨੇਜਮੈਂਟ ਦੇ ਭਰੋਸੇ ਸਕੂਲ ਛੱਡ ਕੇ ਜਾਂਦੇ ਹਨ, ਉਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪ੍ਰਦੁਮਣ ਹੱਤਿਆ ਕਾਂਡ ਸਕੂਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰ ਕੇ ਵਾਪਰਿਆ ਹੈ। ਆਗੂਆਂ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ।

ਕੈਂਡਲ ਮਾਰਚ 'ਚ ਵਿਜੇ ਕੁਮਾਰ, ਧਰਮਿੰਦਰ ਸਿੰਘ, ਸੁਨੀਲ ਮੋਦੀ, ਕਿਸ਼ਨ ਯਾਦਵ, ਅਨਿਲ ਯਾਦਵ, ਰੇਖਾ, ਸੁਮਨ ਸੰਜੂ, ਪਰਮਜੀਤ ਕੌਰ ਮੱਟੂ, ਕਰਨਪ੍ਰੀਤ ਕੌਰ, ਪ੍ਰੀਤ ਕੌਰ, ਰਾਜ ਆਦਿ ਸ਼ਾਮਿਲ ਸਨ।


Related News