...ਤੇ ਹੁਣ ਇਕ ਮਿਸਡ ਕਾਲ ''ਤੇ ਦਰਜ ਹੋਵੇਗੀ ''ਬਿਜਲੀ ਗੁੱਲ'' ਦੀ ਸ਼ਿਕਾਇਤ

Tuesday, Jun 09, 2020 - 08:40 AM (IST)

...ਤੇ ਹੁਣ ਇਕ ਮਿਸਡ ਕਾਲ ''ਤੇ ਦਰਜ ਹੋਵੇਗੀ ''ਬਿਜਲੀ ਗੁੱਲ'' ਦੀ ਸ਼ਿਕਾਇਤ

ਲੁਧਿਆਣਾ (ਸਲੂਜਾ) : ਪੰਜਾਬ ਭਰ 'ਚ ਪਾਵਰਕਾਮ ਦੇ ਕਰੀਬ 95 ਲੱਖ ਖਪਤਕਾਰ ਹਨ। ਹਰ ਸਾਲ ਹੀ ਗਰਮੀ ਦੇ ਸੀਜ਼ਨ ਅਤੇ ਝੋਨੇ ਦੀ ਬਿਜਾਈ ਦੇ ਦਿਨਾਂ 'ਚ ਕਿਸਾਨਾਂ ਅਤੇ ਆਮ ਖਪਤਕਾਰਾਂ ਨੂੰ ਰੈਗੂਲਰ ਅਤੇ ਕੁਆਲਿਟੀ ਭਰਪੂਰ ਪਾਵਰ ਸਪਲਾਈ ਦੇਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹਿੰਦਾ। ਪਾਵਰਕਾਮ ਬੁਲਾਰੇ ਨੇ ਦੱਸਿਆ ਕਿ ਪਾਵਰ ਸਪਲਾਈ ਠੱਪ ਹੋਣ ’ਤੇ ਸ਼ਿਕਾਇਤ ਦਰਜ ਕਰਨ ਦੇ ਲਈ ਮਹਿਕਮੇ ਦੇ 9, 000 ਮੁਲਾਜ਼ਮ 24 ਘੰਟੇ ਪਾਵਰਕਾਮ ਦੀਆਂ 500 ਸਬ ਡਵੀਜ਼ਨਾਂ 'ਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨੇ ਮੰਡੀਕਰਣ ਸਬੰਧੀ ਨਵੀਂ ਨੀਤੀ ਨੂੰ ਲੈ ਕੇ ਕੇਂਦਰ ਖਿਲਾਫ ਖੋਲ੍ਹਿਆ ਮੋਰਚਾ

ਉਨ੍ਹਾਂ ਨੇ ਦੱਸਿਆ ਕਿ ਪਾਵਰਕਾਮ ਦਾ ਇਕ ਟੋਲ ਫਰੀ ਨੰਬਰ 1912 ਹੈ, ਜੋ ਕਿ 60 ਸੀਟਰ ਬਿਜਲੀ ਕਾਲ ਸੈਂਟਰ, ਲੁਧਿਆਣਾ 'ਚ ਕਾਰਜਸ਼ੀਲ ਹੈ, ਜਦੋਂ ਕਿ 30 ਸੀਟਰ ਕਾਲ ਸੈਂਟਰ ਮੋਹਾਲੀ 'ਚ ਸਥਿਤ ਹੈ। ਇਸ ਤੋਂ ਇਲਾਵਾ 104 ਨੋਡਲ ਸੈਂਟਰ ਵੀ ਕੰਮ ਕਰ ਰਹੇ ਹਨ। ਪਾਵਰਕਾਮ ਬੁਲਾਰੇ ਨੇ ਦੱਸਿਆ ਕਿ ਪਹਿਲਾ ਬਿਜਲੀ ਖਪਤਕਾਰ 1912 'ਤੇ ਕਾਲ ਜਾਂ ਐੱਸ.ਐੱਮ. ਐੱਸ. ਭੇਜ ਕੇ ਆਪਣੀ ਬਿਜਲੀ ਬੰਦ ਸਬੰਧੀ ਸ਼ਿਕਾਇਤ ਦਰਜ ਕਰਵਾਉਂਦਾ ਆ ਰਿਹਾ ਹੈ ਪਰ ਹੁਣ ਪਾਵਰਕਾਮ ਦੀ ਮੈਨੇਜਮੈਂਟ ਨੇ ਖਪਤਕਾਰ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਕ ਹੋਰ ਟੋਲ ਫਰੀ ਨੰਬਰ 1800-180-1512 ਦੀ ਸ਼ੁਰੂਆਤ ਕੀਤੀ ਹੈ। ਇਸ ਨੰਬਰ 'ਤੇ ਕੋਈ ਵੀ ਖਪਤਕਾਰ ਪਾਵਰ ਸਪਲਾਈ ਕਿਸੇ ਵਜ੍ਹਾ ਨਾਲ ਬੰਦ ਹੋਈ, ਬਿਜਲੀ ਸਪਲਾਈ ਸਬੰਧੀ ਆਪਣੀ ਸ਼ਿਕਾਇਤ ਸਿਰਫ ਮਿਸਡ ਕਾਲ ਨਾਲ ਵੀ ਦਰਜ ਕਰਵਾ ਸਕੇਗਾ। ਇਹ ਸ਼ਿਕਾਇਤ 1912 'ਤੇ ਵੀ ਆਟੋਮੇਟਿਕ ਦਰਜ ਹੋ ਜਾਵੇਗੀ। ਇਕ ਤੈਅ ਸਮੇਂ 'ਚ ਬਿਜਲੀ ਗੁੱਲ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਕੇ ਬਕਾਇਦਾ ਖਪਤਕਾਰ ਨੂੰ ਇਕ ਮੈਸੇਜ ਕਰ ਕੇ ਸੂਚਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੁਵੈਤ 'ਚ ਫਸੇ 600 ਪੰਜਾਬੀ ਵਤਨ ਵਾਪਸੀ ਦੀਆਂ ਫਰਿਆਦਾਂ ਕਰ-ਕਰ ਥੱਕੇ ਪਰ...


author

Babita

Content Editor

Related News