ਪਾਵਰਕਾਮ ਨੇ ਜਾਰੀ ਕੀਤਾ ਨਵਾਂ ਫਰਮਾਨ, ਨਜ਼ਰਅੰਦਾਜ਼ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

Friday, Sep 29, 2023 - 06:38 PM (IST)

ਪਾਵਰਕਾਮ ਨੇ ਜਾਰੀ ਕੀਤਾ ਨਵਾਂ ਫਰਮਾਨ, ਨਜ਼ਰਅੰਦਾਜ਼ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਜਲੰਧਰ (ਪੁਨੀਤ) : ਪਾਵਰਕਾਮ ਦੇ ਦਫਤਰਾਂ ਵਿਚ ਲੱਗੇ ਲੈਂਡਲਾਈਨ ਫੋਨ ਨੰਬਰਾਂ ਤੋਂ ਬਿਜਲੀ ਖਪਤਕਾਰਾਂ ਨੂੰ ਅਕਸਰ ਪ੍ਰੇਸ਼ਾਨੀ ਰਹਿੰਦੀ ਹੈ ਕਿ ਸਬੰਧਤ ਕਰਮਚਾਰੀ ਫੋਨ ਚੁੱਕਣ ਪ੍ਰਤੀ ਜ਼ਿਆਦਾ ਗੰਭੀਰਤਾ ਨਹੀਂ ਦਿਖਾਉਂਦੇ। ਲੋਕਾਂ ਦੀ ਇਸ ਸਮੱਸਿਆ ਦਾ ਵਿਭਾਗ ਵੱਲੋਂ ਹੱਲ ਕੱਢਦੇ ਹੋਏ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਲੈਂਡਲਾਈਨ ਫੋਨ ਖ਼ਰਾਬ ਜਾਂ ਬੰਦ ਮਿਲਿਆ ਤਾਂ ਸਬੰਧਤ ਅਧਿਕਾਰੀ ’ਤੇ ਸਖ਼ਤ ਵਿਭਾਗੀ ‘ਐਕਸ਼ਨ’ ਲਿਆ ਜਾਵੇਗਾ। ਆਮ ਤੌਰ ’ਤੇ ਖਪਤਕਾਰ ਸ਼ਿਕਾਇਤਾਂ ਕਰਦੇ ਹਨ ਕਿ ਕਈ ਦਫਤਰਾਂ ਦੇ ਕਰਮਚਾਰੀਆਂ ਵੱਲੋਂ ਫੋਨ ਚੁੱਕਣ ਤੋਂ ਮਨਮਰਜ਼ੀ ਕੀਤੀ ਜਾਂਦੀ ਹੈ, ਇਸ ਕਾਰਨ ਲੋਕਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਿਚ ਅਕਸਰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਥੇ ਹੀ, ਲੈਂਡਲਾਈਨ ਫੋਨ ਨੂੰ ਹੋਲਡ ਕਰਨ (ਰਿਸੀਵਰ ਚੁੱਕ ਕੇ ਰੱਖ ਦੇਣ) ਸਬੰਧੀ ਵੀ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਾਵਰਕਾਮ ਦੇ ਹੈੱਡ ਆਫਿਸ ਰੁਟੀਨ ਨਾਲ ਪਹੁੰਚਦੀਆਂ ਰਹਿੰਦੀਆਂ ਹਨ, ਜਿਸ ਕਾਰਨ ਪਾਵਰਕਾਮ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ, ਕਿਹਾ- ਦੇਸ਼ 'ਚ ਚੱਲਣਗੀਆਂ 10,000 ਇਲੈਕਟ੍ਰਿਕ ਬੱਸਾਂ

ਜਨਤਾ ਦੀ ਸਹੂਲਤ ਦੇ ਮੱਦੇਨਜ਼ਰ ਪਾਵਰਕਾਮ ਦੇ ਡਿਪਟੀ ਸੈਕਟਰੀ/ਜਨਰਲ (ਪੀ. ਐੱਸ. ਪੀ. ਸੀ. ਐੱਲ.) ਵੱਲੋਂ ਜਾਰੀ ਚਿੱਠੀ ਨੰਬਰ 21140/21690, ਜੀ. ਬੀ. ਟੀ. 1041 ਦੀ ਕਾਪੀ ਪਾਵਰਕਾਮ ਦੇ ਡੀ. ਜੀ. ਪੀ., ਇੰਜੀਨੀਅਰ ਇਨ ਚੀਫ, ਜਨਰਲ ਮੈਨੇਜਰਾਂ, ਸਾਰੇ ਦਫਤਰਾਂ ਦੇ ਮੁੱਖ ਲੇਖਾ ਅਧਿਕਾਰੀਆਂ, ਉਪ ਮੁੱਖ ਇੰਜੀਨੀਅਰ, ਸਰਕਲ ਹੈੱਡ ਅਤੇ ਇਸ ਰੈਂਕ ਦੇ ਸਾਰੇ ਅਧਿਕਾਰੀਆਂ, ਐਕਸੀਅਨਾਂ, ਐੱਸ. ਡੀ. ਓ. ਅਤੇ ਇਨ੍ਹਾਂ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੂੰ ਭੇਜੀ ਗਈ ਹੈ। ਉੱਥੇ ਹੀ ਡਾਇਰੈਕਟਰ ਰੈਂਕ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨਾਲ ਜੁੜੇ ਦਫਤਰਾਂ ਵਿਚ ਵੀ ਇਸ ਕਾਪੀ ਨੂੰ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ- ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!

ਵਿਭਾਗ ਵੱਲੋਂ ਜਾਰੀ ਕੀਤੇ ਇਸ ਫਰਮਾਨ ਨੂੰ ਲਾਗੂ ਕਰਵਾਉਣ ਪ੍ਰਤੀ ਅਧਿਕਾਰੀਆਂ ਵੱਲੋਂ ਕੀ ਕਦਮ ਚੁੱਕੇ ਜਾਣਗੇ, ਇਹ ਦੇਖਣਯੋਗ ਹੋਵੇਗਾ ਕਿਉਂਕਿ ਦਫਤਰਾਂ ਵਿਚ ਲੈਂਡਲਾਈਨ ਫੋਨ ਚੁੱਕਣ ਦਾ ਕੰਮ ਕਰਨ ਵਾਲੇ ਆਪ੍ਰੇਟਰਾਂ ਵੱਲੋਂ ਜੇਕਰ ਵਿਭਾਗੀ ਹੁਕਮਾਂ ਤੋਂ ਬਚਣ ਦਾ ਕੋਈ ਰਾਹ ਕੱਢ ਲਿਆ ਗਿਆ ਤਾਂ ਖਪਤਕਾਰਾਂ ਦੀਆਂ ਦਿੱਕਤਾਂ ਜਾਰੀ ਰਹਿਣਗੀਆਂ। ਜਾਣਕਾਰਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਸਬੰਧਤ ਅਧਿਕਾਰੀ ’ਤੇ ਬਣਦੀ ਕਾਰਵਾਈ ਕਰਦੇ ਹੋਏ ਸਖ਼ਤ ਐਕਸ਼ਨ ਲੈਣ ਦੇ ਫੈਸਲੇ ਨਾਲ ਫੋਨ ਚੁੱਕਣ ਪ੍ਰਤੀ ਗੰਭੀਰਤਾ ਦੇਖਣ ਨੂੰ ਮਿਲੇਗੀ। ਵਿਭਾਗ ਦੇ ਇਸ ਫਰਮਾਨ ਨਾਲ ਭਵਿੱਖ ਵਿਚ ਬਿਜਲੀ ਖਪਤਕਾਰਾਂ ਨੂੰ ਲੈਂਡਲਾਈਨ ਫੋਨ ’ਤੇ ਆਪਣਾ ਕੰਮ ਕਰਵਾਉਣ ਵਿਚ ਬੇਹੱਦ ਆਸਾਨੀ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਕਾਂਗਰਸ ਅਤੇ 'ਆਪ' ਗਠਜੋੜ 'ਚ ਦਰਾੜਾਂ ਵਧੀਆਂ, ਦੋਵਾਂ ਪਾਰਟੀਆਂ 'ਚ ਅੰਦਰੂਨੀ ਯੁੱਧ ਦੀ ਸੰਭਾਵਨਾ

ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ
ਉਪਰੋਕਤ ਵਿਸ਼ੇ ਦੇ ਸਬੰਧ ਵਿਚ ਲਿਖਿਆ ਗਿਆ ਹੈ ਕਿ ਪੀ. ਐੱਸ. ਪੀ. ਸੀ. ਐੱਲ. ਮੈਨੇਜਮੈਂਟ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਪੀ. ਐੱਸ. ਪੀ. ਸੀ. ਐੱਲ. ਦੇ ਵੱਖ-ਵੱਖ ਦਫਤਰਾਂ ਵਿਚ ਲੱਗੇ ਲੈਂਡਲਾਈਨ ਟੈਲੀਫੋਨਾਂ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇ ਅਤੇ ਜੇਕਰ ਲੈਂਡਲਾਈਨ ਟੈਲੀਫੋਨ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਰੰਤ ਸਬੰਧਤ ਵਿਭਾਗ/ਕੰਪਨੀ ਨਾਲ ਸੰਪਰਕ ਕਰਦੇ ਹੋਏ ਫੋਨ ਨੂੰ ਠੀਕ ਕਰਵਾਇਆ ਜਾਵੇ। ਜੇਕਰ ਕੋਈ ਲੈਂਡਲਾਈਨ ਖਰਾਬ ਜਾਂ ਬੰਦ ਮਿਲਿਆ ਤਾਂ ਇਸਦੀ ਜ਼ਿੰਮੇਵਾਰੀ ਸਬੰਧਤ ਦਫਤਰ ਦੇ ਸੈਕਸ਼ਨ ਇੰਚਾਰਜ ਜਾਂ ਕੰਟਰੋਲਿੰਗ ਦੀ ਹੋਵੇਗੀ। ਉਪਰੋਕਤ ਹਦਾਇਤਾਂ ਨੂੰ ਲਿਖੇ ਮੁਤਾਬਕ ਪਾਲਣਾ ਕਰਨੀ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News