ਪਾਵਰਕਾਮ ਨੇ ਝੋਨੇ ਦੇ ਸੀਜ਼ਨ ਲਈ ਕੱਸੀ ਕਮਰ ; 15,500 ਮੈਗਾਵਾਟ ਬਿਜਲੀ ਦਾ ਕੀਤਾ ਪ੍ਰਬੰਧ
Saturday, Mar 19, 2022 - 04:19 PM (IST)
ਪਟਿਆਲਾ (ਜੋਸਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਆਉਂਦੇ ਝੋਨੇ ਦੇ ਮੌਸਮ ਦੌਰਾਨ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਬਿਜਲੀ ਅਤੇ ਇਸ ਤੋਂ ਇਲਾਵਾ ਬਾਕੀ ਸਭ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਸਨਅਤ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਾਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦਿੱਤੀ। ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪਿਛਲੇ ਸਾਲ 13148 ਮੈਗਾਵਾਟ ਦੇ ਮੁਕਾਬਲੇ ਇਸ ਵਾਰ 15500 ਮੈਗਾਵਾਟ ਬਿਜਲੀ ਸਪਲਾਈ ਦੇ ਪ੍ਰਬੰਧ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਬੁਲਾਰੇ ਨੇ ਦੱਸਿਆ ਕਿ ਅਚਾਨਕ ਗਰਮੀ ਵਧਣ ਕਾਰਨ ਅਤੇ ਕਣਕ ਨੂੰ ਪਾਣੀ ਲਗਾਉਣ ਲਈ ਪਿਛਲੇ ਸਾਲ 7000 ਮੈਗਾਵਾਟ ਦੀ ਥਾਂ ਤੇ ਅੱਜ 8650 ਮੈਗਾਵਾਟ ਸਪਲਾਈ ਜਾਰੀ ਕੀਤੀ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਨਵੀਂ ਕੈਬਨਿਟ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 2021 ਨੂੰ ਗਰਮੀਆਂ ’ਚ ਵੱਧ ਤੋਂ ਵੱਧ 13148 ਮੈਗਾਵਾਟ ਮੰਗ ਸੀ ਪਰ ਆਉਣ ਵਾਲੇ ਗਰਮੀਆਂ ਦੇ ਸੀਜ਼ਨ ’ਚ ਇਹ ਮੰਗ 15000-15500 ਮੈਗਾਵਾਟ ਹੋਵੇਗੀ। ਬੁਲਾਰੇ ਨੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਮੇਘਾਲਿਆ ਤੋਂ 2000-2500 ਮੈਗਾਵਾਟ ਬਿਜਲੀ ਜੂਨ ਤੋਂ ਸਤੰਬਰ 2022 ਤੱਕ ਬੈਂਕਿੰਗ ਸਿਸਟਮ ਰਾਹੀਂ ਬਿਜਲੀ ਲਈ ਜਾਵੇਗੀ। ਬੁਲਾਰੇ ਨੇ ਪਿਛਲੇ ਸਾਲ ਏ. ਟੀ. ਸੀ. ਲਿਮਟ 7400 ਮੈਗਾਵਾਟ ਸੀ, ਜੋ 8500-9000 ਮੈਗਾਵਾਟ ਸਪਲਾਈ ਲਈ ਪ੍ਰਵਾਨਗੀ ਲੈ ਲਈ ਗਈ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ
ਪਾਵਰ ਕਾਰਪੋਰੇਸ਼ਨ ਨੇ ਥਰਮਲ ਪਲਾਟਾਂ ਲਈ ਕੋਲੇ ਦੀ ਸਪਲਾਈ ਅਗਾਊਂ ਬਿਹਤਰ ਪ੍ਰਬੰਧ ਕਰ ਲਏ ਹਨ। ਪਛਵਾੜਾ ਕੋਲ ਖਾਨ ਤੋਂ ਕੋਲੇ ਦੀ ਸਪਲਾਈ ਮਈ 2022 ਤੋਂ ਸ਼ੁਰੂ ਹੋ ਜਾਵੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਆਉਂਦੇ ਸਰਦੀ ਦੌਰਾਨ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲਗਾਨਾ ਅਤੇ ਮੇਘਾਲਿਆ ਰਾਜਾਂ ਨਾਲ ਜੂਨ ਤੋਂ ਸਤੰਬਰ ਦੌਰਾਨ ਬਿਜਲੀ ਲਈ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ