ਪਾਵਰਕਾਮ ਕਰਮਚਾਰੀਆਂ ਨੇ ਫੂਕਿਆ ਸਰਕਾਰ ਦਾ ਪੁਤਲਾ

03/15/2018 11:42:11 PM

ਨਵਾਂਸ਼ਹਿਰ, (ਤ੍ਰਿਪਾਠੀ)- ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਦੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। 
ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਰਾਜ ਪਾਵਰਕਾਮ ਦੇ ਸੱਦੇ 'ਤੇ ਆਯੋਜਿਤ ਧਰਨੇ ਨੂੰ ਸੰਬੋਧਨ ਕਰਦੇ ਹੋਏ ਮੰਡਲ ਪ੍ਰਧਾਨ ਮੋਹਨ ਸਿੰਘ ਬੂਟਾ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਲਮਕਾਉਂਦੀ ਆ ਰਹੀ ਹੈ, ਜਿਸ ਕਾਰਨ ਸਮੂਹ ਕਰਮਚਾਰੀਆਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ 'ਚ ਬਿਜਲੀ ਕਰਮਚਾਰੀਆਂ ਨੇ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ 28 ਮਾਰਚ ਨੂੰ ਹਲਕਾ ਵਿਧਾਇਕ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
ਇਸ ਤੋਂ ਬਾਅਦ 11 ਅਪ੍ਰੈਲ ਨੂੰ 1 ਰੋਜ਼ਾ ਹੜਤਾਲ ਕਰ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਯੂਨੀਅਨ ਦੇ ਸਕੱਤਰ ਕਮਲਜੀਤ ਸਿੰਘ ਨਵਾਂਸ਼ਹਿਰ, ਬਲਿਹਾਰ ਸਿੰਘ ਜਾਡਲਾ, ਮੋਹਣ ਸਿੰਘ ਭਾਰਟਾ ਤੇ ਗੁਰਨੇਕ ਸਿੰਘ, ਰਘੁਵੀਰ ਸਿੰਘ, ਹਰਮੇਲ ਸਿੰਘ, ਰਵਿੰਦਰ ਸਿੰਘ ਬਾਬਾ, ਸੁਰਿੰਦਰ ਭੱਟੀ, ਬਲਵੀਰ ਸਿੰਘ ਜਾਡਲਾ, ਬੂਟਾ ਸਿੰਘ ਲੰਗੜੋਆ, ਪਵਨ ਕੁਮਾਰ, ਸੁੱਚਾ ਸਿੰਘ, ਅਮੀਰ ਚੰਦ, ਸੰਦੀਪ ਕੁਮਾਰ, ਰਵੀ ਕੁਮਾਰ, ਗੁਰਮੇਲ ਸਿੰਘ, ਜਗੀਰੀ ਰਾਮ ਆਦਿ ਮੌਜੂਦ ਸਨ। 
ਇਹ ਹਨ ਮੰਗਾਂ
1. 1 ਦਸੰਬਰ, 2011 ਤੋਂ ਪੇ ਬੈਂਡ ਜਾਰੀ ਕੀਤਾ ਜਾਵੇ।
2. ਲਾਈਨਮੈਨ ਤੋਂ ਜੇ.ਈ. ਦੀ ਤਰੱਕੀ ਕੀਤੀ ਜਾਵੇ।
3. ਆਊਟ ਸੋਰਸਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।
4. ਬੰਦ ਕੀਤੇ ਗਏ ਸਰਕਾਰੀ ਥਰਮਲ ਪਲਾਂਟਾਂ ਨੂੰ ਦੋਬਾਰਾ ਸ਼ੁਰੂ ਕੀਤਾ ਜਾਵੇ।
5. 23 ਸਾਲ ਦਾ ਪ੍ਰਮੋਸ਼ਨ ਸਕੇਲ ਸਮੂਹ ਕਰਮਚਾਰੀਆਂ ਨੂੰ ਦਿੱਤਾ ਜਾਵੇ।
6. ਖਾਲੀ ਆਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ ਤੇ ਵਰਕ ਇੰਚਾਰਜ ਨੂੰ ਸਹਾਇਕ ਲਾਈਨਮੈਨ ਦੀ ਤਰੱਕੀ ਦਿੱਤੀ ਜਾਵੇ।


Related News