ਹੁਣ ਬਿਜਲੀ ਬਿੱਲ ਹੋ ਸਕਣਗੇ 9 ਤੋਂ 4 ਵਜੇ ਤੱਕ ਜਮ੍ਹਾ
Friday, Nov 06, 2020 - 02:12 PM (IST)

ਪਟਿਆਲਾ : ਪਾਵਰਕਾਮ ਨੇ ਮੌਸਮ ਦੀ ਤਬਦੀਲੀ ਦੇ ਨਾਲ ਹੀ ਉਪਭੋਗਤਾਵਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਬਿਜਲੀ ਵਿਭਾਗ ਦੇ ਕੈਸ਼ ਕਾਉਂਟਰਾਂ ਦਾ ਸਮਾਂ 9 ਵਜੇ ਤੋਂ ਸ਼ਾਮ 4 ਵਜੇ ਤੱਕ ਨਿਸ਼ਚਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਿਜਲੀ ਬਿੱਲਾਂ ਦੀ ਅਦਾਇਗੀ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਸੀ। ਇਸ ਸਬੰਧੀ ਜਾਣਕਾਰੀ ਪਾਵਰਕਾਮ ਦੇ ਸੀ. ਏ .ਓ. ਰੈਵਨਿਊ ਅਸ਼ਵਨੀ ਸਿੰਗਲਾ ਦੇ ਹਵਾਲੇ ਨਾਲ ਸਾਂਝੀ ਕੀਤੀ ਹੈ।