ਪਾਵਰਕਾਮ ਵੱਲੋਂ ਚਲਾਈ ਗਈ ਖਪਤਕਾਰ ਕੁਤਾਹੀ ਰਕਮ ਉਗਰਾਹੀ ਮੁਹਿੰਮ

02/20/2018 12:52:07 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ 'ਡਿਫਾਲਟਰ' ਖਪਤਕਾਰਾਂ ਤੋਂ ਪੈਸੇ ਵਸੂਲ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਚਲਾਈ ਗਈ 'ਖਪਤਕਾਰ ਕੁਤਾਹੀ ਰਕਮ ਉਗਰਾਹੀ' ਮੁਹਿੰਮ ਦਾ ਪਾਵਰਕਾਮ ਉਪ ਮੰਡਲ ਝਬਾਲ 'ਚ ਅਸਰ ਸਾਰਥਿਕ ਵੇਖਣ ਨੂੰ ਮਿਲਿਆ। ਇਸ ਸਬੰਧੀ ਪਾਵਰਕਾਮ ਡਵੀਜ਼ਨ ਤਰਨਤਾਰਨ ਦੇ ਐਕਸੀਅਨ ਜਤਿੰਦਰ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਪ ਮੰਡਲ ਪਾਵਰਕਾਮ ਝਬਾਲ ਦਾ ਕਰੀਬ 1 ਕਰੋੜ 2 ਲੱਖ ਰੁਪਏ ਬਿੱਲਾਂ ਦੇ ਰੂਪ 'ਚ ਖਪਤਕਾਰਾਂ ਵੱਲ ਬਕਾਇਆ ਖੜਾ ਪਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਡਵੀਜ਼ਨ ਤਰਨਤਾਰਨ ਦੇ ਨਿਗਰਾਣ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਦੇ ਅਦੇਸ਼ਾਂ 'ਤੇ ਉਨ੍ਹਾਂ ਦੀ ਸਰਪ੍ਰਸਤੀ 'ਚ ਐੱਸ. ਡੀ. ਓ. ਪਾਵਰਕਾਮ ਉਪ ਮੰਡਲ ਝਬਾਲ, ਸ਼ਰਨਜੀਤ ਸਿੰਘ ਵਿਰਦੀ, ਪਾਵਰਕਾਮ ਉਪ ਮੰਡਲ ਸੁਰਸਿੰਘ ਦੇ ਐੱਸ. ਡੀ. ਓ. ਜਰਨੈਲ ਸਿੰਘ, ਪਾਵਰਕਾਮ ਉੱਪ ਮੰਡਲ ਗੋਲਵੜ• ਦੇ ਐੱਸ. ਡੀ. ਓ. ਸਤਿੰਦਰ ਕੁਮਾਰ, ਪਾਵਰਕਾਮ ਉੱਪ ਮੰਡਲ ਮਾਨੋਚਾਹਲ ਦੇ ਐੱਸ. ਡੀ. ਓ. ਬਖਸ਼ੀਸ਼ ਸਿੰਘ ਅਤੇ ਪਾਵਰਕਾਮ ਉੱਪ ਮੰਡਲ ਸਰਾਏ ਅਮਾਨਤਾਂ ਦੇ ਸਹਾਇਕ ਨਿਗਰਾਣ ਇੰਜਨੀਅਰ ਸਮੇਤ ਆਰ. ਏ. ਪ੍ਰਦੀਪ ਬਾਸਲ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ, ਜਿੰਨ੍ਹਾਂ ਵੱਲੋਂ ਇਕ ਦਿਨ ਦੀ ਮੁਹਿੰਮ ਦੌਰਾਨ ਜਿਥੇ 7,65000 ਰੁਪਏ ਦੀ ਡਿਫਾਲਟਰ (ਕੁਤਾਹੀ) ਕਰਮ ਖਪਤਕਾਰਾਂ ਤੋਂ ਵਸੂਲ ਕਰਕੇ ਪਾਵਰਕਾਮ ਨੂੰ ਜਮ੍ਹਾਂ ਕਰਾਈ, ਉਥੇ ਹੀ 135 ਖਪਤਕਾਰਾਂ ਜਿੰਨਾਂ ਦੇ ਬਿਲਾਂ ਦੀ ਕੁੱਲ ਰਕਮ 26 ਲੱਖ ਰੁਪਏ ਬਣਦੀ ਹੈ ਦੇ ਕੁਨੈਕਸ਼ਨ ਵੀ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 13,50,000 ਰੁਪਏ ਇਕ ਦਿਨ 'ਚ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲ ਵੀ ਅਦਾ ਕੀਤੇ ਗਏ। ਇਸ ਮੌਕੇ ਲਖਪਾਲ ਸਿੰਘ ਲਾਲੀ ਮੀਟਰ ਇੰ., ਆਰ. ਏ. ਪ੍ਰਦੀਪ ਬਾਂਸਲ, ਨਵਿੰਦਰ ਸਿੰਘ ਏ. ਐੱਲ. ਐੱਮ., ਮਨਮੋਹਨ ਕੁਮਾਰ ਲਾਇਨਮੈਨ, ਪ੍ਰਵੇਸ਼ ਕੁਮਾਰ ਆਰ. ਟੀ. ਐੱਮ., ਦਿਲਬਾਗ ਸਿੰਘ ਕੈਸੀਅਰ ਆਦਿ ਹਾਜ਼ਰ ਸਨ।


Related News