ਬਿਜਲੀ ਮੁਲਾਜ਼ਮਾਂ ਨੇ ਟਾਂਡਾ ਵਿਖੇ ਕਾਲੇ ਬਿੱਲੇ ਲਾ ਕੇ ਸੂਬਾ ਸਰਕਾਰ ਖਿਲਾਫ਼ ਕੀਤੀ ਰੋਸ ਰੈਲੀ
Tuesday, Aug 18, 2020 - 01:32 PM (IST)
ਟਾਂਡਾ ਉੜਮੁੜ(ਮੋਮੀ,ਪੰਡਿਤ) - ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰ ਦੇ ਸੱਦੇ 'ਤੇ ਅੱਜ ਟਾਂਡਾ ਵਿਚ ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਰੈਲੀ ਕਰਦਿਆਂ ਕੇਂਦਰ ਸਰਕਾਰ,ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਦੌਰਾਨ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਅਤੇ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਟੀ.ਐੱਸ.ਯੂ ਭੋਗਪੁਰ ਦਿਲਬਰ ਸਿੰਘ ਸੈਣੀ,ਰਾਜ ਕੁਮਾਰ, ਕੁਲਜਿੰਦਰ ਸਿੰਘ,ਸਰਕਲ ਜਥੇਬੰਦਕ ਸਕੱਤਰ ਸਤਨਾਮ ਸਿੰਘ,ਜੇ.ਈ ਦਵਿੰਦਰ ਸਿੰਘ,ਨੀਰਜ ਕੁਮਾਰ ਅਤੇ ਹੋਰਨਾਂ ਬਿਜਲੀ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ 1 ਦਸੰਬਰ 2011 ਤੋਂ ਪੇ ਬੈਂਡ ਦੇਣ ਤੋਂ ਇਨਕਾਰ ਕਰਨ, 1 ਜਨਵਰੀ 2016 ਤੋਂ ਬਣਦੀ ਪੇ ਰਵੀਜ਼ਨ ਵਿਚ ਦੇਰੀ ਕਰਨ ਵਿਰੁੱਧ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ ਪੇ ਰਵੀਜ਼ਨ ਸਮੇਂ ਤਨਖਾਹ ਸਕੇਲਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲ ਜੋੜਨ ਵਿਰੁੱਧ ਬਿਜਲੀ ਨਿਗਮ ਅੰਦਰ ਮੁੜ ਉਸਾਰੀ ਦੇ ਨਾਂਅ ਤੇ 40 ਹਜਾਰ ਅਸਾਮੀਆਂ ਖ਼ਤਮ ਕਰਨ, ਮੋਬਾਈਲ ਭੱਤੇ ਵਿਚ ਕੀਤੀ ਕਟੌਤੀ ਅਤੇ ਪ੍ਰੋਟੈਸ਼ਨ ਟੈਕਸ ਵਿਰੁੱਧ ਅੱਜ ਦੀ ਇਹ ਰੋਸ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਗਿਆ। ਬਿਜਲੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ।