ਜ਼ੀਰਕਪੁਰ ਦੇ ਕਈ ਇਲਾਕਿਆਂ ''ਚ ਬਿਜਲੀ ਸਪਲਾਈ ਰਹੇਗੀ ਬੰਦ
Monday, Jul 14, 2025 - 09:35 AM (IST)

ਜ਼ੀਰਕਪੁਰ (ਜੁਨੇਜਾ) : ਇੱਥੇ 11 ਕੇ. ਵੀ. ਫੀਡਰ ਦੇ ਯੋਜਨਾਬੱਧ ਰੱਖ-ਰਖਾਅ ਤੇ ਨਿਰਮਾਣ ਕਾਰਜਾਂ ਲਈ 14 ਜੁਲਾਈ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ 66 ਕੇ. ਵੀ. ਭਬਾਤ ਗਰਿੱਡ ਦੇ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਖੇਤਰਾਂ ’ਚ 11 ਕੇ. ਵੀ. ਔਰਬਿਟ, 11 ਕੇ. ਵੀ. ਕੁਰਾੜੀ, 11 ਕੇ. ਵੀ. ਸਾਵਿਤਰੀ ਗ੍ਰੀਨ, 11 ਕੇ. ਵੀ. ਜ਼ੀਰਕਪੁਰ-1, 11 ਕੇ. ਵੀ. ਰੇਲ ਵਿਹਾਰ, 11 ਕੇ. ਵੀ. ਅੰਬਾਲਾ ਰੋਡ ਅਤੇ 11 ਕੇ. ਵੀ. ਆਸਥਾ ਸ਼ਾਮਲ ਹਨ।
ਖੇਤਰ ’ਚ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਰੱਖ-ਰਖਾਅ ਅਤੇ ਨਿਰਮਾਣ ਕਾਰਜ ਜ਼ਰੂਰੀ ਹਨ। ਪ੍ਰਭਾਵਿਤ ਖੇਤਰਾਂ ’ਚ ਰਾਮਗੜ੍ਹ ਭੁੱਡਾ ਰੋਡ, ਵੀ. ਆਈ. ਪੀ ਰੋਡ, ਪਿੰਡ ਨਾਭਾ, ਲੋਹਗੜ੍ਹ ਅਤੇ ਨੇੜਲੇ ਖੇਤਰ ਸ਼ਾਮਲ ਹਨ। ਬਿਜਲੀ ਸਪਲਾਈ ’ਚ ਵਿਘਨ ਚਾਰ ਘੰਟੇ ਤੱਕ ਰਹਿਣ ਦੀ ਉਮੀਦ ਹੈ ਅਤੇ ਪ੍ਰਭਾਵਿਤ ਖੇਤਰਾਂ ਨੂੰ ਪਹਿਲਾਂ ਹੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਰੱਖ-ਰਖਾਅ ਅਤੇ ਨਿਰਮਾਣ ਕਾਰਜ ਬਿਜਲੀ ਸੇਵਾ ਨੂੰ ਬਿਹਤਰ ਬਣਾਉਣ ਲਈ ਪਾਵਰਕਾਮ ਲਗਾਤਾਰ ਯਤਨਾਂ ਦਾ ਹਿੱਸਾ ਹੈ।