ਬਿਜਲੀ ਸਪਲਾਈ ਬੰਦ ਰਹੇਗੀ
Friday, Jul 27, 2018 - 04:14 AM (IST)
ਕੋਟਕਪੂਰਾ (ਨਰਿੰਦਰ)- ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਅਰਬਨ ਸਬ-ਡਵੀਜ਼ਨ ਕੋਟਕਪੂਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ 11 ਕੇ. ਵੀ. ਨਵੀਂ ਦਾਣਾ ਮੰਡੀ ਫੀਡਰ ’ਤੇ ਪੈਂਦੇ ਮੋਗਾ ਰੋਡ ’ਤੇ ਨਵੀਆਂ ਤਾਰਾਂ ਪਾਉਣ ਅਤੇ ਖੰਭੇ ਲਾਉਣ ਲਈ ਬਿਜਲੀ ਸਪਲਾਈ 27 ਜੁਲਾਈ ਨੂੰ ਸਵੇਰੇ 9:00 ਤੋਂ ਦੁਪਹਿਰ 2:00 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਤਿੰਨਕੋਣੀ ਤੋਂ ਅੱਗੇ ਮੋਗਾ ਰੋਡ ਦੇ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
