250 ਲਾਈਨਮੈਨਾਂ ਤੇ ਸਹਾਇਕਾਂ ''ਤੇ 50 ਲੱਖ ਆਬਾਦੀ ਨੂੰ ਬਿਜਲੀ ਸਪਲਾਈ ਦੇਣ ਦਾ ਬੋਝ

Wednesday, Jun 03, 2020 - 02:12 PM (IST)

250 ਲਾਈਨਮੈਨਾਂ ਤੇ ਸਹਾਇਕਾਂ ''ਤੇ 50 ਲੱਖ ਆਬਾਦੀ ਨੂੰ ਬਿਜਲੀ ਸਪਲਾਈ ਦੇਣ ਦਾ ਬੋਝ

ਲੁਧਿਆਣਾ (ਸਲੂਜਾ)— ਪੰਜਾਬ ਦੀ ਉਗਯੋਗਿਕ ਰਾਜਧਾਨੀ ਲੁਧਿਆਣਾ ਨੂੰ ਦੁਨੀਆ ਭਰ 'ਚ ਇੰਡਸਟਰੀ ਹਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਲੁਧਿਆਣਾ ਦੀ ਆਬਾਦੀ ਦੀ ਗੱਲ ਕਰੀਏ ਤਾਂ 50 ਲੱਖ ਤੋਂ ਜ਼ਿਆਦਾ ਹੋਵੇਗੀ। ਇਨ੍ਹਾਂ 'ਚੋਂ 13 ਲੱਖ ਦੇ ਲਗਭਗ ਲੋਕ ਪਾਵਰਕਾਮ ਦੇ ਨਾਲ ਉਪਭੋਗਤਾ ਦੇ ਰੂਪ 'ਚ ਜੁੜੇ ਹੋਏ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਪਾਵਰਕਾਮ ਕੋਲ ਆਪ੍ਰੇਸ਼ਨ ਐਕਸੀਅਨ 10, ਐੱਸ. ਡੀ. ਓ. 25, ਜੇ. ਈ. 70, ਲਾਈਨਮੈਨ ਅਤੇ ਸਹਾਇਕ ਲਾਈਨਮੈਨ 250 ਦੇ ਲਗਭਗ ਹਨ। ਇਸ ਤੋਂ ਇਲਾਵਾ ਹਰ ਸਾਲ ਹੀ ਝੋਨੇ ਦੀ ਬਿਜਾਈ ਅਤੇ ਗਰਮੀ ਦੇ ਸੀਜ਼ਨ ਸਮੇਂ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮਾਂ ਦੀ ਭਰਤੀ ਕਰ ਲਈ ਜਾਂਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪਾਵਰਕਾਮ ਦੇ ਕਈ ਆਫਿਸਾਂ 'ਚ ਕੰਮ-ਕਾਜ ਚਲਾਉਣ ਲਈ ਲਾਈਨਮੈਨ ਨੂੰ ਜੇ. ਈ ਅਤੇ ਜੇ. ਈ.-1 ਨੂੰ ਐੱਸ. ਡੀ. ਓ. ਦਾ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।

ਕੁਦਰਤੀ ਆਫਤ ਸਮੇਂ ਲੁਧਿਆਣੀ ਹੁੰਦੇ ਹਨ ਪਰੇਸ਼ਾਨ
ਜਦੋਂ ਵੀ ਲੁਧਿਆਣਾ 'ਚ ਹਨੇਰੀ ਜਾਂ ਫਿਰ ਬਾਰਿਸ਼ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਲੁਧਿਆਣਵੀ ਸਭ ਤੋਂ ਜ਼ਿਆਦਾ ਪਰੇਸ਼ਾਨ ਹੁੰਦੇ ਹਨ ਕਿਉਂਕਿ ਲਗਾਤਾਰ ਕਈ ਕਈ ਘੰਟਿਆਂ ਤੱਕ ਲੋਕਾਂ ਨੂੰ ਬਿਨਾਂ ਬਿਜਲੀ ਅਤੇ ਪਾਣੀ ਦੀ ਸਪਲਾਈ ਦੇ ਰਹਿਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ। ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਸਬੰਧੀ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ 'ਤੇ ਸ਼ਿਕਾਇਤਾਂ ਦੇ ਭੰਡਾਰ ਲੱਗ ਜਾਂਦੇ ਹਨ। ਬਿਜਲੀ ਉਪਭੋਗਤਾ ਦੀ ਇਹ ਹਮੇਸ਼ਾ ਹੀ ਸ਼ਿਕਾਇਤ ਰਹਿੰਦੀ ਹੈ ਕਿ 1912 ਨੰਬਰ ਨਹੀਂ ਮਿਲਦਾ ਜੇਕਰ ਮਿਲ ਜਾਂਦਾ ਹੈ ਤਾਂ ਸ਼ਿਕਾਇਤ ਦੂਰ ਕਰਨ 'ਚ ਕਈ ਘੰਟੇ ਲੱਗ ਜਾਂਦੇ ਹਨ। ਲੁਧਿਆਣਾ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦ ਉਹ ਬਿਜਲੀ ਬਿੱਲ ਦੇ ਰੂਪ 'ਚ ਪਾਵਰਕਾਮ ਦੇ ਖਜ਼ਾਨੇ 'ਚ ਕਰੋੜਾਂ ਰੁਪਏ ਦਾ ਯੋਗਦਾਨ ਪਾਉਂਦੇ ਹਨ ਤਾਂ ਫਿਰ ਪਾਵਰਕਾਮ ਕਿਉਂ ਨਹੀਂ ਬਿਹਤਰ ਸਰਵਿਸ ਪ੍ਰਦਾਨ ਕਰਦਾ। ਉਨ੍ਹਾਂ ਨੂੰ ਕਿਉਂ ਕਈ-ਕਈ ਘੰਟਿਆਂ ਤੱਕ ਬਲੈਕ ਆਊਟ 'ਚ ਰਹਿਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ (ਵੀਡੀਓ)

ਜੇਕਰ ਬਿਜਲੀ ਬੰਦ ਹੋਵੇ ਤਾਂ 1912 'ਤੇ ਸ਼ਿਕਾਇਤ ਦਰਜ ਕਰਵਾਓ
ਪਾਵਰਕਾਮ ਅਧਿਕਾਰੀ ਨੇ ਸੰਪਰਕ ਕਰਨ 'ਤੇ ਇਹ ਮੰਨਿਆ ਕਿ ਹਨੇਰੀ ਅਤੇ ਬਾਰਿਸ਼ ਸਮੇਂ ਪਾਵਰ ਸਪਲਾਈ ਠੱਪ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿਚ ਬਿਜਲੀ ਲਾਈਨਾਂ ਅਤੇ ਟਰਾਂਸਫਾਰਮਾਂ 'ਤੇ ਦਰੱਖਤ ਡਿੱਗ ਜਾਂਦੇ ਹਨ। ਕਈ ਇਲਾਕਿਆਂ ਵਿਚ ਤੇਜ਼ ਹਨੇਰੀ ਦੀ ਵਜ੍ਹਾ ਨਾਲ ਬਿਜਲੀ ਲਾਈਨਾਂ ਟੁੱਟ ਜਾਂਦੀਆਂ ਹਨ। ਇਸ ਅਧਿਕਾਰੀ ਨੇ ਉਪਭੋਗਤਾਵਾਂ ਨੂੰ ਇਹ ਵੀ ਨੇਕ ਸਲਾਹ ਦਿੱਤੀ ਕਿ ਜਦ ਤੁਹਾਡੇ ਘਰ ਦੀ ਜਾਂ ਫਿਰ ਗੁਆਂਢੀ ਦੋ ਚਾਰ ਘਰਾਂ ਦੀ ਬਿਜਲੀ ਸਪਲਾਈ ਕਿਸੇ ਕਾਰਨ ਬੰਦ ਹੋ ਜਾਵੇ ਤਾਂ ਤੁਸੀ ਜ਼ਰੂਰ ਪਾਵਰਕਾਮ ਦੇ ਸ਼ਿਕਾਇਤ ਨੰਬਰ 'ਤੇ 1912 'ਤੇ ਸ਼ਿਕਾਇਤ ਦਰਜ ਕਰਵਾਓ। ਜਦੋਂ ਸਾਰੇ ਇਲਾਕੇ ਦੀ ਪਾਵਰ ਸਪਲਾਈ ਬੰਦ ਹੋਵੇ ਤਾਂ ਫਿਰ ਤੁਹਾਨੂੰ ਇਸ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਦੀ ਲੋੜ ਨਹੀਂ ਹੈ ਕਿਉਂ ਇਸ ਸਬੰਧੀ ਆਟੋਮੈਟਿਕ ਮੈਸਿਜ ਵਿਭਾਗ ਕੋਲ ਪੁੱਜ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਕੁਝ ਮਿੰਟਾਂ 'ਚ ਹੀ ਕਈ ਵਾਰ 1912 'ਤੇ ਸ਼ਿਕਾਇਤ ਦਰਜ ਕਰਵਾ ਕੇ ਇਸ ਨੰਬਰ ਨੂੰ ਇਸ ਹੱਦ ਤਕ ਓਵਰਲੋਡ ਕਰ ਦਿੰਦੇ ਹਨ ਕਿ ਫਿਰ ਇਹ ਨੰਬਰ ਦੂਜੇ ਉਪਭੋਗਤਾ ਨੂੰ ਮਿਲਣਾ ਮੁਸ਼ਕਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ​​​​​​​: ਜਲੰਧਰ: ਭਿਆਨਕ ਹਾਦਸੇ ਨੇ ਲਈ 8 ਸਾਲਾ ਬੱਚੀ ਦੀ ਜਾਨ, ਦਿਲ ਨੂੰ ਝਿੰਜੋੜ ਦੇਣਗੀਆਂ ਇਹ ਤਸਵੀਰਾਂ

ਸਟਾਫ ਦੀ ਕਮੀ ਕਾਰਨ ਕੰਮ-ਕਾਜ ਹੋ ਰਿਹਾ ਪ੍ਰਭਾਵਿਤ
ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮਹਿਕਮੇ 'ਚ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਨਾ ਹੋਣ ਨਾਲ ਵਿਭਾਗੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਟਰ ਰੀਡਿੰਗ, ਬਿਜਲੀ ਬਿੱਲਾਂ ਨੂੰ ਵੰਡਣ, ਬਿਜਲੀ ਬਿੱਲਾਂ ਦੀ ਵਸੂਲਗੀ ਲਈ ਪ੍ਰਾਈਵੇਟ ਅਤੇ ਰਿਟਾ. ਮੁਲਾਜ਼ਮਾਂ ਤੋਂ ਕੰਮ ਲਿਆ ਜਾ ਰਿਹਾ ਹੈ। ਉਪ ਪ੍ਰਧਾਨ ਹਰਜੀਤ ਸਿੰਘ ਨੇ ਵੀ ਮੰਨਿਆ ਕਿ ਬਿਜਲੀ ਮੁਲਾਜ਼ਮਾਂ ਦੀ ਘਾਟ ਦੀ ਵਜ੍ਹਾ ਨਾਲ ਬਹੁਤ ਸਾਰੇ ਇਲਾਕਿਆਂ ਠੱਪ ਪਈ ਸਪਲਾਈ ਨੂੰ ਬਹਾਲ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਪੱਧਰ 'ਤੇ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤਕ ਇਹ ਆਵਾਜ਼ ਬੁਲੰਦ ਕਰ ਚੁੱਕੇ ਹਨ ਕਿ ਪਾਵਰਕਾਮ ਅਤੇ ਟਰਾਂਸਕੋ 'ਚ ਖਾਲੀ ਪਏ ਅਹੁਦਿਆਂ ਨੂੰ ਰੈਗੂਲਰ ਅਧਾਰ 'ਤੇ ਭਰਨ ਨਾਲ ਹੀ ਮੌਜੂਦਾ ਟੈਕਨੀਕਲ ਸਟਾਫ ਨੂੰ ਆਧੁਨਿਕ ਸਾਮਾਨ ਅਤੇ ਕਿੱਟਾਂ ਪ੍ਰਦਾਨ ਕਰਵਾਈਆਂ ਜਾਣ ਤਾਂਕਿ ਮੁਲਾਜ਼ਮ ਸੁਰੱਖਿਅਤ ਰਹਿੰਦੇ ਹੋਏ ਲੋਕਾਂ ਨੂੰ ਰੈਗੂਲਰ ਅਤੇ ਕੁਆਲਿਟੀ ਭਰਪੂਰ ਸਪਲਾਈ ਪ੍ਰਦਾਨ ਕਰਵਾਉਣ ਲਈ ਸਮਰੱਥ ਬਣੇ ਰਹਿ ਸਕਣ।

ਇਹ ਵੀ ਪੜ੍ਹੋ​​​​​​​: ਜਲੰਧਰ: ਮੁੰਡੇ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ


author

shivani attri

Content Editor

Related News