ਵਾਹਨ ਵੱਲੋਂ ਬਿਜਲੀ ਦੇ ਖੰਭੇ ਤੋਡ਼ਣ ਕਾਰਨ 12 ਪਿੰਡਾਂ ਦੀ ਬਿਜਲੀ ਰਹੀ ਗੁੱਲ, ਲੋਕ ਪ੍ਰੇਸ਼ਾਨ

Tuesday, Jun 26, 2018 - 12:27 AM (IST)

ਵਾਹਨ ਵੱਲੋਂ ਬਿਜਲੀ ਦੇ ਖੰਭੇ ਤੋਡ਼ਣ ਕਾਰਨ 12 ਪਿੰਡਾਂ ਦੀ ਬਿਜਲੀ ਰਹੀ ਗੁੱਲ, ਲੋਕ ਪ੍ਰੇਸ਼ਾਨ

ਕਾਠਗਡ਼੍ਹ, (ਰਾਜੇਸ਼)- ਬੀਤੀ ਰਾਤ ਰੋਪਡ਼-ਨਵਾਂਸ਼ਹਿਰ ਹਾਈਵੇ ’ਤੇ ਪਿੰਡ ਰੈਲਮਾਜਰਾ ਦੇ ਬੱਸ ਅੱਡੇ ਨੇਡ਼ੇ ਰਾਤ ਕਰੀਬ 2 ਵਜੇ ਕਿਸੇ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰਨ ਕਾਰਨ ਕਰੀਬ 5 ਬਿਜਲੀ ਦੇ ਖੰਭੇ ਤੋਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਨ੍ਹਾਂ ਤੋਡ਼ੇ ਗਏ ਬਿਜਲੀ ਦੇ ਖੰਭਿਆਂ ਕਾਰਨ ਲਗਭਗ 12 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਰਹੀ ਅਤੇ ਅੱਤ ਦੀ ਗਰਮੀ ’ਚ ਲੋਕਾਂ ਨੁੂੰ ਬਿਜਲੀ ਦੇ ਬਿਨ੍ਹਾਂ ਹੀ ਰਹਿਣਾ ਪਿਆ, ਇਥੇ ਹੀ ਬੱਸ ਨਹੀ, ਰੈਲ ਮਾਜਰਾ, ਟੌਂਸਾ, ਭੋਲੇਵਾਲ, ਰਾਏਪੁਰ ਅਤੇ ਜਮੀਤਗਡ਼੍ਹ ਤੇ ਹੋਰ ਪਿੰਡਾਂ ਦੇ ਜਲ ਘਰਾਂ ’ਚ ਬਿਜਲੀ ਸਪਲਾਈ ਨਾ ਹੋਣ ਕਰ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵਾਂਝਾ ਰਹਿਣ ਪਿਆ, ਇਸ ਦੋਹਰੀ ਪਈ ਮਾਰ ਕਾਰਨ, ਉੱਪਰੋਂ ਅੱਤ ਦੀ ਗਰਮੀ ਨਾਲ ਪਿੰਡਾਂ ਦੇ ਲੋਕ ਪ੍ਰੇਸ਼ਾਨ ਹੋ ਗਏ।  
ਅੱਜ ਸਵੇਰੇ ਬਿਜਲੀ ਵਿਭਾਗ ਦੇ ਐੱਸ. ਡੀ.ਓ. ਗੁਰਰਿੰਦਰ ਸਿੰਘ ਬਲਚੌਰ ਅਤੇ ਐਡੀਸ਼ਨਲ ਐੱਸ. ਡੀ.ਓ. ਵਿਜੇ ਕੁਮਾਰ ਵਿਭਾਗ ਦੇ ਕਰਮਚਾਰੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਬਿਜਲੀ ਰਿਪੇਅਰ ਸ਼ੁਰੂ ਕਰਵਾਈ। 


Related News