ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ 2 ਚਿਮਨੀਆਂ ਢਾਹੀਆਂ ਗਈਆਂ, ਸੋਸ਼ਲ ਮੀਡੀਆ ’ਤੇ ਘਿਰੇ ਮਨਪ੍ਰੀਤ ਬਾਦਲ

Friday, Sep 03, 2021 - 04:23 PM (IST)

ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ 2 ਚਿਮਨੀਆਂ ਢਾਹੀਆਂ ਗਈਆਂ, ਸੋਸ਼ਲ ਮੀਡੀਆ ’ਤੇ ਘਿਰੇ ਮਨਪ੍ਰੀਤ ਬਾਦਲ

ਬਠਿੰਡਾ (ਵਰਮਾ, ਕੁਨਾਲ): ਪੰਜਾਬ ਵਿਚ ਬਿਜਲੀ ਉਤਪਾਦਨ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਕਰਦੇ ਹੋਏ ਬਠਿੰਡਾ ਦੇ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਤਿੰਨ ਅਤੇ ਚਾਰ ਨੰਬਰ ਯੂਨਿਟ ਦੀਆਂ 2 ਚਿਮਨੀਆਂ ਨੂੰ  ਸੁੱਟ ਦਿੱਤਾ ਗਿਆ ਜਦਕਿ ਇਮਾਰਤ ਨੂੰ ਵੀ ਢਾਹਿਆ ਜਾ ਰਿਹਾ ਹੈ। ਚਿਮਨੀਆਂ ਨੂੰ  ਸੁੱਟਣ ਦੇ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਅਦ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਜ਼ੋਰਦਾਰ ਭੜਾਸ ਕੱਢੀ।

ਇਹ ਵੀ ਪੜ੍ਹੋ :  6 ਸਾਲ ਪਹਿਲਾਂ ਵਿਆਹੀ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ,ਜਾਂਚ ’ਚ ਜੁੱਟੀ ਪੁਲਸ

PunjabKesari

ਲੋਕਾਂ ਨੇ ਵਿੱਤ ਮੰਤਰੀ ਨੂੰ  ਉਨ੍ਹਾਂ ਦੇ ਸ਼ਬਦਾਂ ਦੀ ਯਾਦ ਦਿਵਾਈ ਜਿਸ ਵਿਚ ਉਨ੍ਹਾਂ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਕਹਿੰਦੇ ਸਨ ਕਿ ਭਲੇ ਹੀ ਕੁਝ ਵੀ ਹੋ ਜਾਵੇ, ਮੈਂ ਇਨ੍ਹਾਂ ਚਿਮਨੀਆਂ ’ਚੋਂ ਮੁੜ ਧੂਆ ਕੱਢ ਕੇ ਦਿਵਾਵਾਂਗਾ। ਲੋਕਾਂ ਨੇ ਕਿਹਾ ਕਿ ਚਿਮਨੀਆਂ ’ਚੋਂ ਧੂੰਆ ਨਿਕਲਦੇ ਨਿਕਲਦੇ ਵਿੱਤ ਮੰਤਰੀ  ਨੇ ਚਿਮਨੀਆਂ ਦਾ ਹੀ ਧੂੰਆ ਕੱਢ ਦਿੱਤਾ। ਇਕ ਪਾਸੇ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਥਰਮਲ ਸੁੱਟਣ ਦੇ ਲਈ ਕਾਂਗਰਸ ਅਤੇ ਵਿਸ਼ੇਸ਼ ਕਰ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਦੇ ਵਰਕਰਾਂ ਇਸ ਦਾ ਸਾਰਾ ਠੀਕਰਾ ਅਕਾਲੀ ਭਾਜਪਾ ਸਰਕਾਰ ਦੇ ਸਿਰ ਭੰਨ ਰਹੇ ਹਨ।

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ

PunjabKesari

ਇਸ ਮਾਮਲੇ ਵਿਚ ਸ਼ਹਿਰ ਦੇ ਆਮ ਲੋਕ ਅਕਾਲੀਆਂ ਅਤੇ ਕਾਂਗਰਸੀਆਂ ਨੂੰ  ਜ਼ਿੰਮੇਵਾਰ ਕਰਾਰ ਦਿੱਤਾ ਹੈ ਪਰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਭ ਤੋਂ ਜ਼ਿਆਦਾ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਥਰਮਲ ਪਲਾਂਟ ਦੀ ਇਮਾਰਤ ਅਤੇ ਚਿਮਨੀਆਂ ਨੂੰ  ਢਾਹੁਣ ਦਾ ਠੇਕਾ ਵੀ ਇਕ ਨਿੱਜੀ ਕੰਪਨੀ ਨੂੰ ਸੌਪਿਆ ਗਿਆ ਹੈ ਜੋ ਲਗਾਤਾਰ ਆਪਣਾ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ :  ਸੰਗਰੂਰ: ਫਰਨੀਚਰ ਹਾਊਸ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)


author

Shyna

Content Editor

Related News