ਬਿਜਲੀ ਮੁਲਾਜ਼ਮਾਂ ਮੈਨੇਜਮੈਂਟ ਤੇ ਸਰਕਾਰ ਦੀ ਅਰਥੀ ਫੂਕੀ

Monday, Jun 11, 2018 - 01:51 AM (IST)

 ਬਟਾਲਾ,  (ਗੋਰਾਇਆ)-  ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਮੰਡਲ ਗੁਰਦਾਸਪੁਰ ਵਿਖੇ ਅਰਥੀ-ਫੂਕ ਮੁਜ਼ਾਹਰਾ ਪ੍ਰਧਾਨ ਸੁਖਦੇਵ ਸਿੰਘ ਖੁੰਡਾ ਅਤੇ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਸੂਬਾ ਪ੍ਰਧਾਨ ਫੈੱਡਰੇਸ਼ਨ ਅਤੇ ਜਨਰਲ ਸਕੱਤਰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂ ਗੁਰਵੇਲ ਸਿੰਘ ਬੱਲਪੁਰੀਆਂ ਆਈ. ਟੀ. ਆਈ. ਐਸੋਸੀਏਸ਼ਨ, ਇੰਜੀ. ਜਸਵਿੰਦਰ ਸਿੰਘ ਬੈਂਸ ਨੇ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ  ਮੰਗਾਂ ਸਬੰਧੀ ਹੋਈ ਸਹਿਮਤੀ ਲਾਗੁੂ ਨਾ ਕਰਨ ਕਰ ਕੇ ਮੁਲਾਜ਼ਮ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਭਰਵੀਆਂ ਰੋਸ  ਰੈਲੀਆਂ ਕਰ ਕੇ ਆਪਣੇ ਗੁੱਸਾ ਜਾਹਿਰ ਕੀਤਾ  ਜਾਵੇਗਾ, ਜਿਸ ਵਿਚ ਬਿਨਾਂ ਸ਼ਰਤ ਸਮੁੱਚੇ ਕਰਮਚਾਰੀਆਂ ਨੂੰ 23 ਸਾਲਾ ਸਕੇਲ ਦਿੱਤਾ ਜਾਵੇ, ਖਾਲੀ ਅਸਾਮੀਆਂ ਵਿਰੁੱਧ ਨਵੀਂ ਭਰਤੀ ਰੈਗੂਲਰ ਕੀਤੀ ਜਾਵੇ, 22 ਮਹੀਨਿਆਂ ਦਾ ਡੀ. ਏ. ਦਾ ਏਰੀਅਰ ਦਿੱਤਾ ਜਾਵੇ, ਡੀ. ਏ. ਦੀਆਂ ਜਨਵਰੀ 2017, ਜੁਲਾਈ 2017, ਜਨਵਰੀ 2018 ਦੀਆਂ ਕਿਸ਼ਤਾਂ ਤੁਰੰਤ ਲਾਗੂ ਕੀਤੀਆਂ ਜਾਣ। ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।   1.12.11 ਤੋਂ ਪੇ ਬੈਂਡ ਲਾਗੂ ਕੀਤਾ ਜਾਵੇ, ਆਈ. ਟੀ. ਪਾਸ ਲਾਈਨਮੈਨਾਂ  ਨੂੰ ਤੁਰੰਤ ਜੇ. ਈ. ਦੀ ਤਰੱਕੀ ਦਿੱਤੀ ਜਾਵੇ।  ਇਸ  ਮੌਕੇ ਜਨਰਲ ਸਕੱਤਰ ਸਲਵਿੰਦਰ ਕੁਮਾਰ, ਠਾਕੁਰ ਵਿਨੋਦ ਕੁਮਾਰ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਕਾਲਾਨੰਗਲ, ਗੁਰਦਿਆਲ ਸਿੰਘ, ਮਨਜੀਤ ਸਿੰਘ, ਪਵਨ ਕੁਮਾਰ, ਤਰਸੇਮ ਲਾਲ, ਕੁਲਦੀਪ ਰਾਜ, ਗੁਰਨਾਮ ਸਿੰਘ, ਨਾਨਕ ਸਿੰਘ, ਲਖਵਿੰਦਰ ਸਿੰਘ, ਸਤੀਸ਼ ਕੁਮਾਰ ਨੇ ਮੰਗ ਕੀਤੀ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮ 20 ਜੂਨ  ਨੂੰ ਹੈੱਡ ਆਫਿਸ ਪਟਿਆਲੇ ਤੋਂ ਰੋਸ ਵਿਖਾਵਾ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। 
 


Related News