ਮਾਲੇਰਕੋਟਲਾ ''ਚ ਲੱਗੇ ਪੋਸਟਰ, ਸਿਆਸੀ ਪਾਰਟੀਆਂ ਨੂੰ ਚਿਤਾਵਨੀ, ਕਿਹਾ ਆਪਣੀ ਇੱਜ਼ਤ ਆਪਣੇ ਹੱਥ

07/24/2016 7:06:49 PM

ਮਾਲੇਰਕੋਟਲਾ (ਮਹਿਬੂਬ) : ਮਾਲੇਰਕੋਟਲਾ ਦੇ ਲੋਕਾਂ ਨੇ ਸਿਆਸੀ ਆਗੂਆਂ ਦੇ ਖੋਖਲੇ ਵਾਅਦਿਆਂ ਤੋਂ ਤੰਗ ਆ ਕੇ ਆਪਣੇ-ਆਪਣੇ ਇਲਾਕਿਆਂ ਵਿਚ ਬੈਨਰ ਲਗਾ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਇਲਾਕੇ ''ਚ ਦਾਖਲੇ ''ਤੇ ਪਾਬੰਦੀ ਲਗਾ ਦਿੱਤਾ ਹੈ ਜਿਸ ਦੀ ਮਿਸਾਲ ਵਾਰਡ ਨੰਬਰ 20 ਦੇ ਲੋਕਾਂ ਵੱਲੋਂ ਲਗਾਏ ਗਏ ਇਕ ਫਲੈਕਸ ਤੋਂ ਮਿਲਦੀ ਹੈ ਜਿਸ ਤੇ ''ਮਾਲੇਰਕੋਟਲਾ ਦੇ ਸਿਆਸਤ ''ਤੇ ਲਾਹਨਤ'' ਲਿਖਿਆ ਹੈ। ਵਾਰਡ ਨੰਬਰ 20 ਦੇ ਲੋਕਾਂ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੋਇਆ ਹੈ। ਪਾਣੀ ਦੀ ਗੰਦੀ ਸਪਲਾਈ ਅਤੇ ਪਾਣੀ ਦੇ ਨਿਕਾਸ ਦੇ ਘਟੀਆ ਪ੍ਰਬੰਧ ਬਾਰੇ ਵੀ ਫਲੈਕਸ ''ਤੇ ਲਿਖਿਆ ਹੈ। ਨਾਲ ਹੀ ਇਹ ਵੀ ਲਿਖਿਆ ਹੈ ਕਿ ਵੋਟ ਮੰਗਣ ਆਈਆਂ ਸਿਆਸੀ ਪਾਰਟੀਆਂ ਆਪਣੀ ਇੱਜ਼ਤ ਦੀਆਂ ਖੁਦ ਜ਼ਿੰਮੇਵਾਰ ਹੋਣਗੀਆਂ। ਇਹ ਫਲੈਕਸ ਸ਼ੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 8 ਦੇ ਲੋਕਾਂ ਵਲੋਂ ਵੀ ਇਸ ਤਰ੍ਹਾਂ ਦੇ ਫਲ਼ੈਕਸ ਇਲਾਕੇ ਵਿਚ ਲਗਾਏ ਗਏ ਹਨ ਜਿਨ੍ਹਾਂ ਵਿਚ ਸਿਆਸੀ ਪਾਰਟੀਆਂ ਦੇ ਦਾਖਲੇ ਦੀ ਮਨਾਹੀ ਬਾਰੇ ਲਿਖਿਆ ਗਿਆ ਹੈ। ਵਿਚਾਰਣਯੋਗ ਗੱਲ ਇਹ ਹੈ ਕਿ ਅਖੀਰ ਇਸ ਤਰ੍ਹਾਂ ਦੀ ਪੋਸਟਰ ਬਾਜ਼ੀ ਦਾ ਸਿਲਸਿਲਾ ਕਿਉਂ ਸ਼ੁਰੂ ਹੋਇਆ ਜਿਸ ਨੂੰ ਲੈ ਕੇ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਲ ਬਹਿਸ ਛਿੜੀ ਹੋਈ ਹੈ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੋਂ ਦੇ ਲੀਡਰ ਖੋਖਲ਼ੇ ਵਾਅਦੇ ਅਤੇ ਨਾਅਰਿਆਂ ਦੇ ਜ਼ਰੀਏ ਲੋਕਾਂ ਨੂੰ ਲਗਾਤਾਰ ਬੇਵਕੂਫ ਬਣਾਉਂਦੇ ਆ ਰਹੇ ਹਨ ਪਰ ਹੁਣ ਆਉਣ ਵਾਲਾ ਸਮਾਂ ਚੋਣਾਂ ਕਾਰਣ ਲੋਕਾਂ ਦਾ ਸਮਾਂ ਹੈ। ਹੁਣ ਦੇਖਣਾ ਇਹ ਹੈ ਕਿ ਲੀਡਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਸਕਣਗੇ ਜਾਂ ਨਹੀਂ?
ਲੋਕਾਂ ਨੂੰ ਇਹ ਸ਼ਿਕਾਇਤ ਹੈ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਐਸਾ ਨਹੀਂ ਹੈ ਜਿਥੇ ਮੀਂਹ ਦਾ ਪਾਣੀ ਨਾ ਖੜ੍ਹਾ ਹੋਵੇ ਅਤੇ ਗੰਦਾ ਪਾਣੀ-ਪੀਣ ਵਾਲੇ ਪਾਣੀ ਨਾਲ ਮਿਕਸ ਨਾ ਹੁੰਦਾ ਹੋਵੇ, ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ। ਸ਼ਹਿਰ ਦੇ ਲੋਕਾਂ ਦੀਆਂ ਹੋਰ ਵੀ ਅਨੇਕਾਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸੁਆਲ ਲੋਕ ਆਉਣ ਵਾਲੇ ਦਿਨਾਂ ਵਿਚ ਸਿਆਸੀ ਲੀਡਰਾਂ ਤੋਂ ਕਰਨ ਵਾਲੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ''ਚ ਲੱਗਣ ਵਾਲੇ ਫਲ਼ੈਕਸ ਬੋਰਡ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਲੋਕ ਸਿਆਸੀ ਲੀਡਰਾਂ ਤੋਂ ਕਿਸ ਕਦਰ ਨਿਰਾਸ਼ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ''ਚ ਸਿਆਸੀ ਪਾਰਟੀਆਂ ਦੇ ਲੀਡਰ ਕਿਸ ਤਰ੍ਹਾਂ ਇਨ੍ਹਾਂ ਇਲਾਕਿਆਂ ਵਿਚ ਦਾਖਲ ਹੋ ਕੇ ਲੋਕਾਂ ਦਾ ਸਾਹਮਣਾ ਕਰਨਗੇ।


Gurminder Singh

Content Editor

Related News