4 ਸਾਲ ਪਹਿਲਾਂ ਪੁਰਤਗਾਲ ਗਏ ਕਾਹਨੂੰਵਾਨ ਦੇ ਸੰਦੀਪ ਦੀ ਮੌਤ, ਮਾਪਿਆਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ

Tuesday, Jun 08, 2021 - 05:10 PM (IST)

4 ਸਾਲ ਪਹਿਲਾਂ ਪੁਰਤਗਾਲ ਗਏ ਕਾਹਨੂੰਵਾਨ ਦੇ ਸੰਦੀਪ ਦੀ ਮੌਤ, ਮਾਪਿਆਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ

ਗੁਰਦਾਸਪੁਰ/ਕਾਹਨੂੰਵਾਨ (ਹਰਮਨ, ਜ. ਬ.) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਨਾਲ ਸਬੰਧਤ ਇਕ 35 ਸਾਲਾ ਦੇ ਨੌਜਵਾਨ ਦੀ ਪੁਰਤਗਾਲ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ (35) ਪਿਤਾ ਠਾਕੁਰ ਪ੍ਰਸ਼ੋਤਮ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜੋ ਪਿਛਲੇ ਸਾਲ ਨਵੰਬਰ ਮਹੀਨੇ ਪੁਰਤਗਾਲ ਦਾ ਪੱਕਾ ਵਸਨੀਕ ਬਣ ਗਿਆ ਸੀ ਅਤੇ ਹੁਣ ਉਸ ਦਾ ਵਧੀਆ ਕੰਮ ਕਾਜ ਚਲ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਪਰਿਵਾਰ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਉਨ੍ਹਾਂ ਨੂੰ ਫੋਨ ਆਇਆ, ਜਿਸ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਿਸੇ ਗੰਭੀਰ ਬੀਮਾਰੀ ਦੀ ਲਪੇਟ ’ਚ ਆਉਣ ਕਾਰਨ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਆਗੂ ਅਜੇ ਚੰਦੇਲ, ਮਨਜੀਤ ਸਿੰਘ, ਸਰਪੰਚ ਅਫਤਾਬ ਸਿੰਘ ਨੇ ਕੇਂਦਰ ਸਰਕਾਰ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਦੀਪ ਠਾਕੁਰ ਦੀ ਮ੍ਰਿਤਕਦੇਹ ਘਰ ਪਹੁੰਚਾਉਣ ਲਈ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼


author

rajwinder kaur

Content Editor

Related News