ਚੱਬੇਵਾਲ ''ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ

Saturday, Jan 29, 2022 - 06:02 PM (IST)

ਚੱਬੇਵਾਲ ''ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ

ਚੱਬੇਵਾਲ (ਗੁਰਮੀਤ)- ਥਾਣਾ ਚੱਬੇਵਾਲ ਪੁਲਸ ਦੇ ਅਧੀਨ ਪੈਂਦੇ ਇਕ ਪਿੰਡ ’ਚ ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਬਲਵਿੰਦਰਪਾਲ ਨੂੰ ਦਿੱਤੇ ਬਿਆਨਾਂ ’ਚ ਪੀੜਤ ਕੁੜੀ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਵਿਸ਼ਾਲ ਚੌਧਰੀ ਪੁੱਤਰ ਮੰਗਲ ਦਾਸ ਵਾਸੀ ਮੱਲ ਮਜਾਰਾ ਨੇ ਉਸ ਨਾਲ ਫੇਸਬੁੱਕ ’ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਪਿਆਰ ਦੀਆਂ ਗੱਲਾਂ ’ਚ ਫਸਾ ਕੇ ਇਕ ਮਹੀਨੇ ਬਾਅਦ ਉਸ ਨੂੰ ਆਪਣੇ ਘਰ ਬੁਲਾ ਲਿਆ ਅਤੇ ਕੋਲਡ ਡਰਿੱਕ ਵਿੱਚ ਕੋਈ ਨਸ਼ੇ ਵਾਲੀ ਚੀਜ਼ ਮਿਲਾ ਕੇ ਉਸ ਨੂੰ ਪਿਲਾ ਦਿੱਤੀ ਅਤੇ ਉਸ ਦੀ ਮਰਜ਼ੀ ਬਗੈਰ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ। 

ਇਹ ਵੀ ਪੜ੍ਹੋ: CM ਚੰਨੀ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ

ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਉਸ ਨੂੰ ਕੁਝ ਪਤਾ ਨਹੀ ਲੱਗਾ ਅਤੇ ਵਿਸ਼ਾਲ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਉਸ ਤੋਂ ਬਾਅਦ ਵਿਸ਼ਾਲ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਨੂੰ ਘਰ ਦੋਬਾਰਾ ਬਲਾਉਣ ਲੱਗਾ। ਉਕਤ ਪੀੜਤ ਲੜਕੀ ਵੱਲੋਂ ਮਨ੍ਹਾਂ ਕਰਨ ’ਤੇ ਵਿਸ਼ਾਲ ਨੇ ਉਸਦੀ ਅਸ਼ਲੀਲ ਵੀਡੀਓ ਵਾਈਰਲ ਕਰ ਦਿੱਤੀ ਗਈ। ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਚੱਬੇਵਾਲ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News