20 ਕਿਲੋ ਭੁੱਕੀ ਬਰਾਮਦ, ਪਤੀ-ਪਤਨੀ ਫਰਾਰ

Friday, Mar 08, 2019 - 03:08 PM (IST)

20 ਕਿਲੋ ਭੁੱਕੀ ਬਰਾਮਦ, ਪਤੀ-ਪਤਨੀ ਫਰਾਰ

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਪੁਲਸ ਨੇ ਬੀਤੀ ਸ਼ਾਮ ਮੁਖਬਰ ਦੀ ਸੂਚਨਾ 'ਤੇ ਇਕ ਘਰ ਵਿਚ ਛਾਪੇਮਾਰੀ ਕਰਦੇ ਹੋਏ 20 ਕਿਲੋ ਭੁੱਕੀ ਬਰਾਮਦ ਕੀਤੀ ਹੈ ਜਦਕਿ ਭੁੱਕੀ ਵੇਚਣ ਵਾਲੇ ਪਤੀ-ਪਤਨੀ ਪੁਲਸ ਗ੍ਰਿਫਤ 'ਚੋਂ ਬਾਹਰ ਹਨ, ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਹਾਇਕ ਸਬ ਇੰਸਪੈਕਟਰ ਰਣਜੀਤ ਸਿੰਘ ਬੀਤੀ ਸ਼ਾਮ ਮੌਜਗੜ ਨੇੜੇ ਗਸ਼ਤ ਕਰ ਰਹੇ ਸੀ ਤਾਂ ਉਨਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਕ੍ਰਿਸ਼ਨ ਕੁਮਾਰ ਤੇ ਉਸਦੀ ਪਤਨੀ ਮਾਇਆ ਦੇਵੀ ਆਪਣੇ ਘਰ ਵਿਚ ਬਣੀ ਦੁਕਾਨ ਵਿਚ ਗਾਹਕਾਂ ਨੂੰ ਚੋਰੀ ਛੁਪੇ ਭੁੱਕੀ ਵੇਚਦੇ ਹਨ, ਜਿਸ 'ਤੇ ਉਨ੍ਹਾਂ ਨੇ ਉਕਤ ਘਰ ਵਿਚ ਛਾਪੇਮਾਰੀ ਕੀਤੀ ਤਾਂ ਉਥੋਂ 20 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਦੋਵਾਂ ਖਿਲਾਫ ਐਨ. ਡੀ. ਪੀ. ਐਸ. ਦੀ ਧਾਰਾ 15, 61, 85 ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News