ਦਿਹਾੜੀਦਾਰ ਪਰਿਵਾਰ ''ਚ ਜਨਮੀ ਕੁੜੀ ਬਣੀ ਜੱਜ, ਪਿਤਾ ਦੀ ਮਿਹਨਤ ਨੂੰ ਯਾਦ ਕਰ ਹੋਈ ਭਾਵੁਕ

Saturday, Jul 11, 2020 - 06:03 PM (IST)

ਦਿਹਾੜੀਦਾਰ ਪਰਿਵਾਰ ''ਚ ਜਨਮੀ ਕੁੜੀ ਬਣੀ ਜੱਜ,  ਪਿਤਾ ਦੀ ਮਿਹਨਤ ਨੂੰ ਯਾਦ ਕਰ ਹੋਈ ਭਾਵੁਕ

ਧਾਲੀਵਾਲ/ਤਪਾ ਮੰਡੀ : ਇਕ ਗਰੀਬ ਪਰਿਵਾਰ 'ਚ ਜਨਮੀ ਵਕੀਲ ਬੀਬੀ ਅੱਜ ਆਪਣੀ ਸਖ਼ਤ ਮਿਹਨਤ ਦੇ ਸਦਕਾ ਜੱਜ ਬਣ ਗਈ ਹੈ। ਵਕੀਲ ਬੀਬੀ ਦੀ ਮਾਤਾ ਪਰਮਜੀਤ ਕੌਰ ਪਿਤਾ ਰਮਜਾਨ ਖਾਨ ਜੋ ਦਿਹਾੜੀ ਵਗੈਰਾ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਵਕੀਲ ਬੀਬੀ ਦਾ ਇਕ ਭਰਾ ਹੈ ਦੀਪਾ ਜੋ ਆਪਣੀ ਮਿਹਨਤ ਸਦਕਾ ਅੱਜ-ਕੱਲ੍ਹ ਸਿੰਗਾਪੁਰ 'ਚ ਰਹਿ ਰਿਹਾ ਹੈ। ਅੱਜ ਵਕੀਲ ਬੀਬੀ ਕਸਬਾ ਭਦੌੜ 'ਚ ਰਹਿ ਰਹੇ ਆਪਣੇ ਫੁੱਫੜ ਸਹਾਇਕ ਥਾਣੇਦਾਰ ਰਾਜ ਧੀਮ ਅਤੇ ਭੂਆ ਕਮਲਜੀਤ ਕੌਰ ਤੋਂ ਅਸ਼ੀਰਵਾਦ ਲੈਣ ਲਈ ਵਿਸ਼ੇਸ ਤੌਰ ਆਪਣੇ ਪਰਿਵਾਰ ਸਮੇਤ ਉਨਾਂ ਗ੍ਰਹਿ ਵਿਖੇ ਪਹੁੰਚੀ। ਭਦੌੜ ਪਹੁੰਚਣ ਤੇ ਵਕੀਲ ਬੀਬੀ ਦੇ ਭੂਆ-ਫੁੱਫੜ ਤੋਂ ਇਲਾਵਾ ਪਤਵੰਤੇ ਸੱਜਣਾ ਨੇ ਉਸਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈਆ ਦਿੱਤੀਆਂ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾਇਆ।

PunjabKesari

ਇਹ ਵੀ ਪੜ੍ਹੋ:  ਪਟਿਆਲਾ 'ਚ ਭਿਆਨਕ ਰੂਪ ਧਾਰ ਰਿਹੈ ਕੋਰੋਨਾ 32 ਹੋਰ ਨਵੇਂ ਕੇਸ ਆਏ ਸਾਹਮਣੇ

ਮੁਹੱਲਾ ਵਾਸੀਆਂ ਵਲੋਂ ਵਕੀਲ ਬੀਬੀ ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਬੱਚੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਵਕੀਲ ਬੀਬੀ ਦੇ ਫੁੱਫੜ ਸਹਾਇਕ ਥਾਣੇਦਾਰ ਨੇ ਕਸਬੇ ਦੇ ਲੋਕਾਂ ਵਲੋਂ ਜੱਜ ਸਹਿਬਾ ਦੇ ਕੀਤੇ ਸਨਮਾਨ ਨੂੰ ਇਕ ਉਦਾਹਰਣ ਦੱਸਦਿਆਂ ਕਿਹਾ ਕਿ ਬੱਚੀ ਨੇ ਸਖ਼ਤ ਮਿਹਨਤ ਕਰਕੇ ਇਹ ਉਪਲੱਬਦੀ ਪ੍ਰਾਪਤ ਕੀਤੀ ਹੈ ਭਾਵੇਂ ਅਸੀਂ ਇਸ ਬੱਚੀ ਨੂੰ ਸੇਧ ਜ਼ਰੂਰ ਦਿੱਤੀ ਹੈ ਪ੍ਰੰਤੂ ਇਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਕੀਲ ਬੀਬੀ ਦੇ ਪਿਤਾ ਰਮਜਾਨ ਖਾਨ ਦੀ ਤਕਰੀਬਨ ਦੋ ਮਹੀਨੇ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਦਾ ਘਾਟਾ ਪਰਿਵਾਰ ਨੂੰ ਸਾਰੀ ਉਮਰ ਰਹੇਗਾ। ਵਕੀਲ ਬੀਬੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ Îਮੇਰੀ ਬਚਪਨ ਤੋਂ ਹੀ ਸੋਚ ਰਹੀ ਸੀ ਕਿ ਮੈ ਜੱਜ ਬਣਾ ਅਤੇ ਉਸ ਵਲੋਂ ਵੇਖੇ ਸੁਪਨੇ ਸਾਕਾਰ ਕਰਨਾ ਹੀ ਉਸ ਦਾ ਮੰਤਵ ਸੀ।

PunjabKesari

ਉਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਬਾਰੇ ਨਾ ਸੋਚੋ ਜੋ ਕਹਿੰਦੇ ਨੇ ਇਹ ਕੀ ਕਰੇਗੀ ਸਿਰਫ਼ ਨਾਲ ਖੜ੍ਹਨ ਵਾਲਿਆਂ ਬਾਰੇ ਸੋਚੋ, ਇਹ ਸੱਚ ਹੈ ਕਿ ਤਿਆਗ ਤੋਂ ਬਿਨਾਂ ਕੁਝ ਨਹੀਂ ਮਿਲਦਾ ਇਸੇ ਕਾਰਨ ਮੇਰੇ ਮਾਪਿਆਂ ਅਤੇ ਰਿਸਤੇਦਾਰਾਂ ਅਤੇ ਸਮਾਜ ਸੇਵੀਆਂ ਨੇ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਗਿਆਰਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਹੀ ਕੀਤੀ ਅਤੇ ਖਾਲਸਾ ਕਾਲਜ ਵਿੱਚੋਂ ਬੀ.ਏ.ਕੀਤੀ, ਲਾਅ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਤੋਂ, ਐੱਲ.ਐੱਲ.ਬੀ. ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਕੀਤੀ। ਚੇਅਰਮੈਨ ਕੁਲਦੀਪ ਸਿੰਘ ਅਤੇ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਹਮੇਸ਼ਾ ਹੀ ਮੇਰਾ ਹੌਸਲਾ ਵਧਾਇਆ ਕਿ ਤੂੰ ਇਹ ਮੁਕਾਮ ਹਾਸਲ ਕਰ ਸਕਦੀ ਹਾਂ। ਉਨ੍ਹਾਂ ਕਿਹਾ ਜ਼ਿੰਦਗੀ ਦਾ ਕੋਈ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ''ਲਹਿਰਾਂ ਤੋਂ ਡਰਕੇ ਕਿਸ਼ਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ'' ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈ ਸੁਪਨੇ ਦੇਖੇ ਅਤੇ ਸਾਕਾਰ ਕੀਤੇ ਇਸੇ ਤਰ੍ਹਾਂ ਬੱਚਿਆਂ ਨੂੰ ਜ਼ਰੂਰ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਮਨ 'ਚ ਕੋਈ ਵੀ ਡਰ ਨਹੀਂ ਰੱਖਣਾ ਚਾਹੀਦਾ ਸਗੋਂ ਡਰ ਮਨ 'ਚੋਂ ਕੱਢਕੇ ਆਪਣੇ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਹਾਇਕ ਥਾਣੇਦਾਰ ਰਾਜਧੀਮ ਨੇ ਵਕੀਲਾ ਬੀਬੀ ਦਾ ਸਨਮਾਨ ਕਰਨ ਅਤੇ ਅਸ਼ੀਰਵਾਦ ਦੇਣ ਲਈ ਸਭ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:  ਪੜ੍ਹਾਈ 'ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)


author

Shyna

Content Editor

Related News