ਭਾਰਤ ’ਚ ਪ੍ਰਦੂਸ਼ਣ ਕਾਰਨ ਹਰ ਸਾਲ 95 ਅਰਬ ਡਾਲਰ ਦਾ ਨੁਕਸਾਨ

Tuesday, Nov 26, 2024 - 03:54 AM (IST)

ਜਲੰਧਰ : ਹਰ ਸਾਲ ਠੰਡ ਦੇ ਮੌਸਮ ਵਿਚ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਕਾਰਨ ਹੰਗਾਮਾ ਹੁੰਦਾ ਹੈ, ਫਿਰ ਜਦੋਂ ਪ੍ਰਦੂਸ਼ਣ ਘੱਟ ਹੁੰਦਾ ਹੈ ਤਾਂ ਇਸ ਮਾਮਲੇ ਨੂੰ ਠੰਡੇ  ਬਸਤੇ ਹਵਾਲੇ ਕਰ ਦਿੱਤਾ ਜਾਂਦਾ ਹੈ। ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ  ਪਾਈ ਗਈ ‘ਝਾੜ’ ਵੀ ਫਾਈਲਾਂ ’ਚ ਦੱਬ ਜਾਂਦੀ ਹੈ  ਤੇ ਠੰਡ ਦੇ ਮੌਸਮ ’ਚ ਮੁੜ ਖੁੱਲ੍ਹਣ ਦਾ ਇੰਤਜ਼ਾਰ ਕਰਦੀ ਹਨ।

ਕਈ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੇ ਕਣ ਫੇਫੜਿਆਂ ਰਾਹੀਂ ਖੂਨ ਤੱਕ ਪਹੁੰਚਦੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਭਾਰਤ ’ਚ ਠੰਡ ’ਚ ਪ੍ਰਦੂਸ਼ਣ ਕਿੰਨੀਆਂ ਜਾਨਾਂ ਲੈਂਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਵੱਧ ਰਿਹਾ ਪ੍ਰਦੂਸ਼ਣ ਨਾ ਸਿਰਫ਼ ਮਨੁੱਖੀ ਜੀਵਨ ਨੂੰ ਸਗੋਂ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ।

ਇਕ ਰਿਪੋਰਟ ਮੁਤਾਬਕ ਭਾਰਤ ’ਚ ਪ੍ਰਦੂਸ਼ਣ ਕਾਰਨ ਹਰ ਸਾਲ 95 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਇਹ ਰਕਮ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਲਗਭਗ 3 ਫੀਸਦੀ ਹੈ।


Inder Prajapati

Content Editor

Related News