ਸਿਆਸਤ 'ਚ ਐਂਟਰੀ ਕਰਦੇ ਹੀ ਕੈਪਟਨ ਨੂੰ ਮਿਲੀ ਸੀ ਟੌਹੜਾ ਤੋਂ ਹਾਰ
Friday, Apr 12, 2019 - 05:37 PM (IST)
ਪਟਿਆਲਾ—ਆਜ਼ਾਦੀ ਦੇ ਬਾਅਦ ਤੋਂ ਪਟਿਆਲਾ ਦੀ ਸਿਆਸਤ ਸ਼ਾਹੀ ਪਰਿਵਾਰ ਦੇ ਇਰਦ-ਗਿਰਦ ਘੁੰਮਦੀ ਰਹੀ ਹੈ। 1948 ਤੋਂ ਲੈ ਕੇ 1956 ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਐੱਡ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ) ਦੇ ਰਾਜ ਪ੍ਰਮੁੱਖ ਰਹੇ। ਰਾਜਪ੍ਰਮੁੱਖ ਨੂੰ ਗਵਰਨਰ ਤੋਂ ਵੀ ਵਧ ਸ਼ਕਤੀ ਪ੍ਰਾਪਤ ਸੀ। 1964 'ਚ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਨੇ ਰਾਜ ਸਭਾ 'ਚ ਐਂਟਰੀ ਕੀਤੀ। ਇਸ 'ਚ 1967 'ਚ ਲੋਕ ਸਭਾ ਦੀਆਂ ਚੋਣਾਂ ਆ ਗਈਆਂ। ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਪਟਿਆਲਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਰਿਕਾਰਡ 1 ਲੱਖ 10 ਹਜ਼ਾਰ 210 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਪਹੁੰਚੀ। 1977 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਗਰਮ ਰਾਜਨੀਤੀ 'ਚ ਐਂਟਰੀ ਹੋਈ ਅਤੇ ਕਾਂਗਰਸ ਦੇ ਟਿਕਟ 'ਤੇ ਲੋਕ ਸਭਾ ਚੋਣਾਂ ਲੜੇ, ਪਰ ਕੱਦਵਾਰ ਨੇਤਾ ਸਵ. ਗੁਰਚਰਨ ਸਿੰਘ ਟੋਹੜਾ ਤੋਂ ਹਾਰ ਗਏ। 1980 'ਚ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦਾ ਕਾਂਗਰਸ ਦੀ ਟਿਕਟ 'ਤੇ ਫਿਰ ਚੋਣਾਂ ਲੜੀਆਂ ਅਤੇ ਕਰੀਬ 78 ਹਜ਼ਾਰ 979 ਵੋਟਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਨੂੰ ਹਰਾਇਆ।
ਪੈਪਸੂ ਸਟੇਟ 'ਚ ਆਉਂਦੀਆਂ ਸਨ ਲੋਕ ਸਭਾ ਦੀਆਂ 4 ਸੀਟਾਂ
ਸ਼ੁਰੂਆਤ 'ਚ ਆਪਣੇ ਸਟੇਟ ਦੇ ਮੁੱਖ ਮੰਤਰੀ ਨੂੰ ਨਿਯੁਕਤ ਕਰਨ ਦਾ ਅਧਿਕਾਰੀ ਵੀ ਰਾਜਪ੍ਰਮੁੱਖ ਦੇ ਕੋਲ ਹੀ ਰਹਿੰਦਾ ਸੀ। 15 ਜੁਲਾਈ 1948 ਨੂੰ ਕਈ ਰਿਆਸਤਾਂ ਨੂੰ ਜੋੜ ਕੇ ਪਟਿਆਲਾ ਐੱਡ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ) ਗਠਨ ਕੀਤਾ ਗਿਆ ਸੀ। ਉਸ ਸਮੇਂ ਪਟਿਆਲਾ ਹੀ ਪੈਪਸੂ ਦੀ ਰਾਜਧਾਨੀ ਸੀ ਅਤੇ ਉਸ ਦੇ ਅੰਦਰ ਅਸੈਂਬਲੀ ਦੀਆਂ 60 ਸੀਟਾਂ ਆਉਂਦੀਆਂ ਸਨ। ਪਹਿਲਾਂ ਚੋਣਾਂ 6 ਜਨਵਰੀ 1952 ਨੂੰ ਹੋਈਆਂ। ਇਸ 'ਚ ਕਾਂਗਰਸ ਨੂੰ 26 ਅਤੇ ਅਕਾਲੀ ਦਲ ਨੂੰ 19 ਸੀਟਾਂ ਮਿਲੀਆਂ। 1 ਨਵੰਬਰ 1956 ਨੂੰ ਪੈਪਸੂ ਨੂੰ ਪੰਜਾਬ 'ਚ ਮਰਜ਼ ਕੀਤਾ ਗਿਆ। ਪੈਪਸੂ ਸਟੇਟ 'ਚ ਲੋਕ ਸਭਾ ਦੀਆਂ 4 ਸੀਟਾਂ ਆਉਂਦੀਆਂ ਸੀ। ਇੱਥੋਂ ਤੱਕ ਕਿ ਅਮਰਿੰਦਰ ਦੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਚਾਚੀ ਅਮਰਜੀਤ ਕੌਰ, ਪਤਨੀ ਪਰਨੀਤ ਕੌਰ ਅਤੇ ਖੁਦ ਅਮਰਿੰਦਰ ਵੀ ਲੋਕ ਸਭਾ/ ਰਾਜ ਸਬਾ 'ਚ ਪਟਿਆਲਾ ਦੀ ਅਗਵਾਈ ਕਰਦੇ ਰਹੇ।
ਅਕਾਲੀ ਸਰਕਾਰ 'ਚ ਰਹੇ ਕ੍ਰਿਸ਼ੀ ਮੰਤਰੀ, ਬਾਅਦ 'ਚ ਆਪਣੀ ਪਾਰਟੀ ਬਣਾਈ, ਅਕਾਲੀ ਦਲ (ਪੰਥਕ)
1984 'ਚ ਆਪਰੇਸ਼ਨ ਬਲਿਊ ਸਟਾਰ ਦੇ ਵਿਰੋਧ 'ਚ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫਾ ਦੇ ਕੇ ਕਾਂਗਰਸ ਤੋਂ ਨਾਤਾ ਤੋੜ ਲਿਆ। 1985 'ਚ ਕੈਪਟਨ ਅਮਰਿੰਦਰ ਦੀ ਚਾਚੀ ਬੀਬਾ ਅਮਰਜੀਤ ਕੌਰ ਕਾਂਗਰਸ ਦੀ ਟਿਕਟ 'ਚੇ ਚੋਣਾਂ 'ਚ ਉਤਰੀ ਪਰ ਅਕਾਲੀ ਦਲ ਦੇ ਚਰਨਜੀਤ ਸਿੰਘ ਤੋਂ 20268 ਵੋਟਾਂ ਤੋਂ ਹਾਰ ਗਈ। ਇਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ। ਤਲਵੰਡੀ ਸਾਬੋ ਤੋਂ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚ ਗਏ। ਬਾਅਦ 'ਚ ਅਕਾਲੀ ਸਰਕਾਰ 'ਚ ਖੇਤੀਬਾੜੀ ਮੰਤਰੀ ਵੀ ਰਹੇ। 1992 'ਚ ਇਨ੍ਹਾਂ ਨੇ ਅਕਾਲੀ ਦਲ ਤੋਂ ਵੀ ਨਾਤਾ ਤੋੜ ਕੇ ਆਪਣੀ ਵੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਬਣਾ ਲਈ। 1998 'ਚ ਆਪਣੀ ਪਾਰਟੀ ਦੇ ਕਾਂਗਰਸ 'ਚ ਮਰਜ਼ਰ ਦੇ ਬਾਅਦ ਕਾਂਗਰਸ ਦੀ ਟਿਕਟ 'ਤੇ ਪਟਿਆਲਾ ਤੋਂ ਲੜੇ। ਇਸ ਵਾਰ ਉਨ੍ਹਾਂ ਨੇ ਅਕਾਲੀ ਦਲ ਤੋਂ ਪ੍ਰੋ.ਚੰਦੂਮਾਜਰਾ ਨੇ 33 ਹਜ਼ਾਰ 251 ਵੋਟਾਂ ਨਾਲ ਸ਼ਿਰਕਤ ਕੀਤੀ। 1999 'ਚ ਕਾਂਗਰਸ ਨੇ ਅਮਰਿੰਦਰ ਸਿੰਘ ਦੀ ਪਤਨੀ ਪ੍ਰਣੀਤ ਕੌਰ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਅਤੇ ਉਨ੍ਹਾਂ ਨੇ ਸੁਰਜੀਤ ਸਿੰਘ ਰੱਖੜਾ ਨੂੰ 78 ਹਜ਼ਾਰ 908 ਵੋਟਾਂ ਤੋਂ ਹਰਾ ਕੇ ਜਿੱਤ ਹਾਸਲ ਕੀਤੀ। ਇਸ 'ਚ 1999 'ਚ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਅਤੇ ਉਨ੍ਹਾਂ ਦੀ ਅਗਵਾਈ 'ਚ 2002 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣਾਂ ਜਿੱਤੇ। ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ। 2015 'ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਅਤੇ 2017 'ਚ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਕੇ ਉਨ੍ਹਾਂ ਦੀ ਅਗਵਾਈ 'ਚ ਹੀ ਲੜੇ। ਕਾਂਗਰਸ ਨੇ ਜਿੱਤ ਹਾਸਲ ਕੀਤੀ ਅਤੇ ਪੰਜਾਬ 'ਚ ਇਕ ਵਾਰ ਫਿਰ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਬਣੀ।