ਮੁੱਖ ਮੰਤਰੀ ਨੇ ਫ਼ਸਲਾਂ 'ਤੇ ਪੇਸਟੀਸਾਈਡ ਬੈਨ ’ਤੇ ਪ੍ਰਗਟਾਈ ਚਿੰਤਾ, ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ,
Wednesday, Oct 23, 2024 - 07:00 PM (IST)
ਜਲੰਧਰ - ਅੱਜ ਪੰਜਾਬ ’ਚ ਜਿੱਥੇ ਬਰਾਮਦਗੀ ਨੂੰ ਲੈ ਕੇ ਐੱਮ. ਐੱਸ. ਐੱਮ. ਈ 'ਤੇ ਨੀਤੀ ਆਯੋਗ ਦੀ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹਰ ਲਹਿਰ 'ਚ ਮੋਹਰੀ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਅਮਰੀਕਾ ’ਚ ਮੈਕਡੋਨਲਡ ਦਾ ਬਰਗਰ ਖਾਣ ਨਾਲ ਉੱਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਓ ਝਾਤੀ ਮਾਰੀਏ ਅੱਜ ਦੀਆਂ ਟੌਪ-10 ਖਬਰਾਂ ’ਤੇ :
1. ਪੰਜਾਬ ਨੂੰ ਲੈ ਕੇ CM ਮਾਨ ਨੇ ਆਖੀਆਂ ਅਹਿਮ ਗੱਲਾਂ, ਕਾਰੋਬਾਰੀਆਂ ਨੂੰ ਕੀਤੀ ਅਪੀਲ
ਚੰਡੀਗੜ੍ਹ : ਬਰਾਮਦਗੀ ਨੂੰ ਲੈ ਕੇ ਐੱਮ. ਐੱਸ. ਐੱਮ. ਈ 'ਤੇ ਨੀਤੀ ਆਯੋਗ ਦੀ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹਰ ਲਹਿਰ 'ਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮ. ਐੱਸ. ਐੱਮ. ਈ. ਦੀਆਂ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਪੰਜਾਬ 'ਚ ਹੋਈਆਂ ਹਨ। ਐੱਮ. ਐੱਸ. ਐੱਮ. ਈ. ਸਾਡੀ ਨੀਂਹ ਹੈ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਉਹ ਪੰਜਾਬ 'ਚ ਆਪਣੀ ਇੰਡਸਟਰੀ ਲੈ ਕੇ ਆਉਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਫ਼ਸਲਾਂ 'ਤੇ ਪੇਸਟੀਸਾਈਡ ਬੈਨ ਕੀਤਾ ਗਿਆ ਹੈ ਕਿਉਂਕਿ ਸਾਨੂੰ ਐਕਸਪੋਰਟ ਕਰਨ 'ਚ ਦਿੱਕਤ ਆਉਂਦੀ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਜਾਬ ਨੂੰ ਲੈ ਕੇ CM ਮਾਨ ਨੇ ਆਖੀਆਂ ਅਹਿਮ ਗੱਲਾਂ, ਕਾਰੋਬਾਰੀਆਂ ਨੂੰ ਕੀਤੀ ਅਪੀਲ (ਵੀਡੀਓ)
2. ਰਾਜਾ ਵੜਿੰਗ ਨੇ ਕੈਪਟਨ-ਬਾਦਲ ਦਾ ਹਵਾਲਾ ਦਿੰਦਿਆਂ ਸੁਖਬੀਰ ਨੂੰ ਦਿੱਤੀ ਸਲਾਹ
ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ): ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਗਿੱਦੜਬਾਹਾ ਹਲਕੇ ਨੂੰ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇੱਥੋਂ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਇੱਥੋਂ ਸੁਖਬੀਰ ਬਾਦਲ ਨੂੰ ਆਪ ਚੋਣ ਲੜਣ ਦੀ ਸਲਾਹ ਦਿੱਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰਾਜਾ ਵੜਿੰਗ ਨੇ ਕੈਪਟਨ-ਬਾਦਲ ਦਾ ਹਵਾਲਾ ਦਿੰਦਿਆਂ ਸੁਖਬੀਰ ਨੂੰ ਦਿੱਤੀ ਸਲਾਹ
3. ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਐਮਰਜੈਂਸੀ ਮੀਟਿੰਗ
ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਐਰਮਜੈਂਸੀ ਮੀਟਿੰਗ ਸੱਦ ਲਈ ਗਈ ਹੈ। ਇਹ ਮੀਟਿੰਗ ਭਲਕੇ 12 ਵਜੇ ਪਾਰਟੀ ਦੇ ਹੈੱਡ ਆਫ਼ਿਸ ਵਿਚ ਹੋਵੇਗੀ। ਮੀਟਿੰਗ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਣਗੇ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਐਮਰਜੈਂਸੀ ਮੀਟਿੰਗ
4. ਲੁਧਿਆਣਾ ਪਹੁੰਚੇ DGP ਗੌਰਵ ਯਾਦਵ, ਆਖ਼ੀਆਂ ਇਹ ਗੱਲਾਂ
ਲੁਧਿਆਣਾ (ਗਣੇਸ਼): ਪੰਜਾਬ ਦੇ DGP ਗੌਰਵ ਯਾਦਵ ਅੱਜ ਲੁਧਿਆਣਾ ਪਹੁੰਚੇ। ਉਨ੍ਹਾਂ ਵੱਲੋਂ ਲੁਧਿਆਣਾ ਪੁਲਸ ਨੂੰ 14 PCR ਗੱਡੀਆਂ ਦਿੱਤੀਆਂ ਗਈਆਂ। DGP ਵੱਲੋਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਗਈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਲੁਧਿਆਣਾ ਪਹੁੰਚੇ DGP ਗੌਰਵ ਯਾਦਵ, ਆਖ਼ੀਆਂ ਇਹ ਗੱਲਾਂ
5. ਪੰਜਾਬ ਦੇ ਉਦਯੋਗਾਂ ਲਈ ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਰਿਆਇਤਾਂ ਦਿੱਤੀਆਂ ਜਾਣ : ਮੁੱਖ ਮੰਤਰੀ
ਚੰਡੀਗੜ੍ਹ : ਨੀਤੀ ਆਯੋਗ ਦੀ ਉੱਚ ਪੱਧਰੀ ਟੀਮ ਅੱਗੇ ਸੂਬੇ ਵਿਚ ਉਦਯੋਗਿਕ ਵਿਕਾਸ ਦਾ ਮਜ਼ਬੂਤ ਪੱਖ ਪੇਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਵਿਚ ਉਦਯੋਗਾਂ ਦੇ ਵਿਕਾਸ ਲਈ ਗੁਆਂਢੀ ਪਹਾੜੀ ਰਾਜਾਂ ਦੇ ਬਰਾਬਰ ਰਿਆਇਤਾਂ ਦਿੱਤੀਆਂ ਜਾਣ। ਐੱਮ.ਐੱਸ.ਐੱਮ.ਈਜ਼. ਬਰਾਮਦਾਂ ’ਤੇ ਆਧਾਰਤ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਉਦਯੋਗਾਂ ਨੂੰ ਪੰਜਾਬ ਦੇ ਵਿਕਾਸ ਦੇ ਧੁਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਉਦਯੋਗਪਤੀਆਂ ਨੂੰ ਵੀ ਪਹਾੜੀ ਰਾਜਾਂ ਦੇ ਬਰਾਬਰ ਸਬਸਿਡੀਆਂ ਅਤੇ ਰਿਆਇਤਾਂ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਰਕੇ ਪਹਾੜੀ ਰਾਜਾਂ ਦੀ ਤਰਜ਼ ’ਤੇ ਕਾਰੋਬਾਰੀ ਸੌਖ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ ਕਿਉਂਕਿ ਪਹਾੜੀ ਖੇਤਰਾਂ ਨੂੰ ਰਿਆਇਤਾਂ ਮਿਲਣ ਕਾਰਨ ਸੂਬਾ ਉਦਯੋਗਿਕ ਵਿਕਾਸ ਵਿਚ ਪਛੜ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਦੇ ਉਦਯੋਗਾਂ ਲਈ ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਰਿਆਇਤਾਂ ਦਿੱਤੀਆਂ ਜਾਣ : ਮੁੱਖ ਮੰਤਰੀ
6. ਵੱਡੀ ਖ਼ਬਰ : ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਨੈਸ਼ਨਲ ਡੈਸਕ : ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿਸ਼ਨੋਈ ਦੀ ਤਸਵੀਰ ਨਾਲ ਧਮਕੀ ਭਰੇ ਪੋਸਟ 'ਚ ਰਾਹੁਲ ਗਾਂਧੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ NSUI ਉੱਤਰ ਪ੍ਰਦੇਸ਼ ਪੂਰਬੀ ਦੇ ਪ੍ਰਧਾਨ ਰਿਸ਼ਭ ਪਾਂਡੇ ਨੇ ਵਾਰਾਣਸੀ ਦੇ ਸਿਗਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ : ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
7. ਦੀਵਾਲੀ 'ਤੇ ਨਿਵੇਸ਼ ਦਾ ਸ਼ਾਨਦਾਰ ਮੌਕਾ, ਹਰ ਮਹੀਨੇ ਮਿਲੇਗੀ ਗਾਰੰਟੀਸ਼ੁਦਾ ਆਮਦਨ
ਨਵੀਂ ਦਿੱਲੀ- ਪੋਸਟ ਆਫਿਸ ਵਿਚ ਹਰ ਉਮਰ ਅਤੇ ਵਰਗ ਲਈ ਬਹੁਤ ਸਾਰੀਆਂ ਸਰਕਾਰੀ ਬੱਚਤ ਸਕੀਮਾਂ ਹਨ, ਜੋ ਨਾ ਸਿਰਫ਼ ਵਧੀਆ ਰਿਟਰਨ ਦਿੰਦੀਆਂ ਹਨ ਸਗੋਂ ਨਿਵੇਸ਼ ਦੀ ਸੁਰੱਖਿਆ ਦੀ ਗਾਰੰਟੀ ਵੀ ਦਿੰਦੀਆਂ ਹਨ। ਇਨ੍ਹਾਂ ਵਿਸ਼ੇਸ਼ ਸਕੀਮਾਂ 'ਚੋਂ ਇਕ ਪੋਸਟ ਆਫਿਸ ਮਹੀਨੇਵਾਰ ਆਮਦਨ ਸਕੀਮ (POMIS) ਹੈ, ਜੋ ਹਰ ਮਹੀਨੇ ਨਿਯਮਤ ਆਮਦਨ ਦੀ ਸਹੂਲਤ ਦਿੰਦੀ ਹੈ। ਜੇਕਰ ਤੁਸੀਂ ਇਸ ਦੀਵਾਲੀ 'ਤੇ ਨਿਵੇਸ਼ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਕੀਮ ਬਿਹਤਰ ਬਦਲ ਹੋ ਸਕਦੀ ਹੈ। ਦੀਵਾਲੀ ਮੌਕੇ ਪੋਸਟ ਆਫਿਸ ਮਹੀਨਾਵਾਰ ਆਮਦਨ ਸਕੀਮ ਇਕ ਵਧੀਆ ਨਿਵੇਸ਼ ਬਦਲ ਹੋ ਸਕਦੀ ਹੈ, ਜੋ ਸੁਰੱਖਿਅਤ ਅਤੇ ਗਾਰੰਟੀਸ਼ੁਦਾ ਰਿਟਰਨ ਦੇ ਨਾਲ ਹਰ ਮਹੀਨੇ ਤੁਹਾਡੀ ਆਮਦਨ ਨੂੰ ਯਕੀਨੀ ਬਣਾਉਂਦੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਦੀਵਾਲੀ 'ਤੇ ਨਿਵੇਸ਼ ਦਾ ਸ਼ਾਨਦਾਰ ਮੌਕਾ, ਹਰ ਮਹੀਨੇ ਮਿਲੇਗੀ ਗਾਰੰਟੀਸ਼ੁਦਾ ਆਮਦਨ
8. ਵੱਡੀ ਖ਼ਬਰ: ਉਸਨਾ ਤੇ ਬ੍ਰਾਊਨ ਰਾਈਸ ਦੀ ਨਿਰਯਾਤ ਡਿਊਟੀ 'ਤੇ ਸਰਕਾਰ ਨੇ ਦਿੱਤੀ ਛੋਟ
ਨਵੀਂ ਦਿੱਲੀ : ਸਰਕਾਰ ਨੇ ਉਸਨਾ ਰਾਈਸ ਅਤੇ ਬ੍ਰਾਊਨ ਰਾਈਸ ਨੂੰ ਐਕਸਪੋਰਟ ਡਿਊਟੀ ਤੋਂ ਛੋਟ ਦੇ ਦਿੱਤੀ ਹੈ। ਵਿੱਤ ਮੰਤਰਾਲੇ ਵੱਲੋਂ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਉਸਨਾ ਚੌਲ, ਭੂਰੇ ਚੌਲ ਅਤੇ ਝੋਨੇ 'ਤੇ ਨਿਰਯਾਤ ਡਿਊਟੀ 10 ਫ਼ੀਸਦੀ ਤੋਂ ਘਟਾ ਕੇ "ਜ਼ੀਰੋ" ਕਰ ਦਿੱਤੀ ਗਈ ਹੈ। ਇਹ ਛੋਟ 22 ਅਕਤੂਬਰ ਤੋਂ ਲਾਗੂ ਹੋ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ: ਉਸਨਾ ਤੇ ਬ੍ਰਾਊਨ ਰਾਈਸ ਦੀ ਨਿਰਯਾਤ ਡਿਊਟੀ 'ਤੇ ਸਰਕਾਰ ਨੇ ਦਿੱਤੀ ਛੋਟ
9. India ਜੰਗ ਦਾ ਨਹੀਂ ਸਗੋਂ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ: PM Modi
ਕਜ਼ਾਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ ਬ੍ਰਿਕਸ ਸੰਮੇਲਨ ਵਿਚ ਰੂਸ-ਯੂਕ੍ਰੇਨ ਵਿਵਾਦ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਸੁਲਝਾਉਣ ਦਾ ਸਪੱਸ਼ਟ ਸੱਦਾ ਦਿੱਤਾ ਅਤੇ ਕਿਹਾ ਕਿ ਭਾਰਤ ਯੁੱਧ ਦਾ ਨਹੀਂ ਸਗੋਂ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ। ਮੋਦੀ ਨੇ ਆਪਣੇ ਸੰਬੋਧਨ 'ਚ ਜੰਗ, ਆਰਥਿਕ ਅਨਿਸ਼ਚਿਤਤਾ, ਜਲਵਾਯੂ ਪਰਿਵਰਤਨ ਅਤੇ ਅੱਤਵਾਦ ਵਰਗੀਆਂ ਚੁਣੌਤੀਆਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਬ੍ਰਿਕਸ ਦੁਨੀਆ ਨੂੰ ਸਹੀ ਰਸਤੇ 'ਤੇ ਲਿਜਾਣ 'ਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਕਿਹਾ, "ਅਸੀਂ ਯੁੱਧ ਦਾ ਸਮਰਥਨ ਨਹੀਂ ਕਰਦੇ, ਪਰ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦੇ ਹਾਂ।" ਅਤੇ ਜਿਸ ਤਰ੍ਹਾਂ ਅਸੀਂ ਮਿਲ ਕੇ ਕੋਵਿਡ ਵਰਗੀਆਂ ਚੁਣੌਤੀਆਂ 'ਤੇ ਕਾਬੂ ਪਾਉਣ ਦੇ ਯੋਗ ਹੋਏ ਹਾਂ, ਅਸੀਂ ਨਿਸ਼ਚਿਤ ਤੌਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਵੇਂ ਮੌਕੇ ਪੈਦਾ ਕਰਨ ਦੇ ਯੋਗ ਹਾਂ।''
ਹੋਰ ਜਾਣਕਾਰੀ ਲਈ ਕਲਿਕ ਕਰੋ।- India ਜੰਗ ਦਾ ਨਹੀਂ ਸਗੋਂ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ: PM Modi
10. ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ
ਵਾਸ਼ਿੰਗਟਨ (ਏਜੰਸੀ/ਰਾਜ ਗੋਗਨਾ)- ਅਮਰੀਕਾ ਵਿਚ ਮਸ਼ਹੂਰ ਫੂਡ ਚੇਨ 'ਮੈਕਡੋਨਲਡਜ਼' ਦਾ ਬਰਗਰ ਖਾਣ ਨਾਲ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲ ਗਈ ਹੈ, ਜਿਸ ਕਾਰਨ 10 ਸੂਬਿਆਂ ਵਿਚ ਘੱਟੋ-ਘੱਟ 49 ਲੋਕ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੰਘੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 10 ਸੰਕਰਮਿਤ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ