ਕਿਸਾਨੀ ਸੰਘਰਸ਼ : ਪਿੰਡ ਸ਼ਾਹਪੁਰ ਕਲਾਂ ’ਚ ਸਿਆਸੀ ਆਗੂਆਂ ਦੀ ਐਂਟਰੀ ’ਤੇ ਲੱਗਾ ਬੈਨ

Wednesday, Aug 18, 2021 - 06:16 PM (IST)

ਕਿਸਾਨੀ ਸੰਘਰਸ਼ : ਪਿੰਡ ਸ਼ਾਹਪੁਰ ਕਲਾਂ ’ਚ ਸਿਆਸੀ ਆਗੂਆਂ ਦੀ ਐਂਟਰੀ ’ਤੇ ਲੱਗਾ ਬੈਨ

ਚੀਮਾ ਮੰਡੀ (ਗੋਇਲ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪਿੰਡ ਸ਼ਾਹਪੁਰ ਕਲਾਂ ਦੇ ਯੂਥ ਸਪੋਰਟਸ ਕਲਚਰਲ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਨੌਜਵਾਨਾਂ ਵੱਲੋਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਪਿੰਡ ' ਚ ਦਾਖਲੇ ਤੇ ਭਰਵੇਂ ਇਕੱਠ ਦੌਰਾਨ ਮਤਾ ਪਾਸ ਕਰਦਿਆਂ ਪਾਬੰਦੀ ਲਗਾ ਦਿੱਤੀ ਹੈ।

ਇਸ ਮੌਕੇ ਇਕੱਤਰ ਨੌਜਵਾਨਾਂ ਤੇ ਕਿਸਾਨ ਆਗੂਆਂ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿੱਚ ਸੰਘਰਸ਼ ਚੱਲ ਰਿਹਾ ਹੈ ਉਦੋਂ ਤੱਕ ਸ਼ਾਹਪੁਰ ਕਲਾਂ ਪਿੰਡ ਵਿੱਚ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਵਿੱਚ ਕੋਈ ਸਿਆਸੀ ਪ੍ਰੋਗਰਾਮ ਹੋਣ ਦਿੱਤਾ ਜਾਵੇਗਾ ।ਜੇਕਰ ਕੋਈ ਵੀ ਪਿੰਡ ਦਾ ਵਿਅਕਤੀ ਇਸ ਫੈਸਲੇ ਦੀ ਉਲੰਘਣਾ ਕਰਦਿਆਂ ਕਿਸੇ ਪਾਰਟੀ ਦੇ ਆਗੂ ਨੂੰ ਆਪਣੇ ਪਿੰਡ ਜਾ ਆਪਣੇ ਘਰ ਬੁਲਾਉਂਦਾ ਹੈ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜ਼ਿੰਮੇਵਾਰੀ ਉਸਦੀ ਆਪਣੀ ਹੋਵੇਗੀ।ਇਸ ਮੌਕੇ ਕਿਸਾਨ ਆਗੂ  ਅਮਨਦੀਪ ਸਿੰਘ,ਭੋਲਾ ਸਿੰਘ,ਗੁਰਭਗਤ ਸਿੰਘ,ਗੁਰਮੇਲ ਸਿੰਘ,ਯੂਥ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ,ਜਸਵੀਰ ਸਿੰਘ,ਸੁਮਨਦੀਪ ਸਿੰਘ,ਸਤਪਾਲ ਸਿੰਘ,ਸਿਮਰਜੀਤ ਸਿੰਘ,ਬਿੱਟੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਕਿਸਾਨ ਮੌਜੂਦ ਸਨ।


author

Shyna

Content Editor

Related News