ਲਾਇਨਜ਼ ਕਲੱਬ ਮੁਕਤਸਰ ਦੇ ਮੈਂਬਰ ਨੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
Sunday, Jan 28, 2018 - 02:52 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪਲਸ ਪੋਲੀਓ ਮੁਹਿੰਮ ਦੇ ਤਹਿਤ 0 ਤੋਂ ਲੈ ਕੇ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾ ਰਹੀਆ ਹਨ। ਇਸ ਮੁਹਿੰਮ ਦੇ ਤਹਿਤ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਵੱਲੋਂ ਲਾਏ ਬੂਥ 'ਚ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆ। ਇਸ ਦੀ ਸ਼ੁਰੂਆਤ ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੇ ਸੀਨੀਅਰ ਮੈਂਬਰ ਅਤੇ ਆਂਲ ਇੰਡੀਆ ਕਸੱਤਰੀਆ ਟਾਂਕ ਪ੍ਰਤੀਨਿਧ ਸਭਾ ਰਜਿ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਪੋਲੀਓ ਜਿਹੀ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ਪੋਲੀਓ ਬੂਥ 'ਤੇ ਲਿਜਾ ਕੇ ਪੋਲੀਓ ਵੈਕਸੀਨ ਖੁਰਾਕ ਦੀਆ ਦੋ ਬੂੰਦਾਂ ਜਰੂਰ ਪਿਲਾਓ। ਇਸ ਸਮੇਂ ਅਲਾਇੰਸ ਕਲੱਬ ਮੁਕਤਸਰ ਦੇ ਸੀਨੀਅਰ ਮੈਂਬਰ ਐਲੀ ਡਾ. ਮਿੱਠੂ ਸਿੰਘ ਢਿੱਲੋ ਸਿਹਤ ਵਿਭਾਗ ਦੇ ਕਰਮਚਾਰੀ ਸਤੀਸ਼ ਕੁਮਾਰ, ਸੇਟ ਸਹਾਰਾ ਇੰਸਟੀਚਿਊਟ ਦੇ ਵਿਦਿਆਰਥੀ ਕਿਰਨ ਬਾਲਾ ਅਤੇ ਸਚਵੀਰ ਕੌਰ ਆਦਿ ਹਾਜ਼ਰ ਸਨ।