ਪਤਨੀ ਤੋਂ ਦੁਖੀ ਪੁਲਸ ਮੁਲਾਜ਼ਮ ਨੇ ਲਿਆ ਫ਼ਾਹਾ, 4 ਬੱਚਿਆਂ ਦਾ ਸੀ ਪਿਓ

Wednesday, Nov 03, 2021 - 11:03 AM (IST)

ਪਤਨੀ ਤੋਂ ਦੁਖੀ ਪੁਲਸ ਮੁਲਾਜ਼ਮ ਨੇ ਲਿਆ ਫ਼ਾਹਾ, 4 ਬੱਚਿਆਂ ਦਾ ਸੀ ਪਿਓ

ਫਰੀਦਕੋਟ (ਜਗਤਾਰ): ਫਰੀਦਕੋਟ ਦੀ ਪੁਲਸ ਲਾਇਨ ਦੇ ਕੁਆਟਰਾਂ ’ਚ ਰਹਿੰਦੇ ਪੁਲਸ ਮੁਲਾਜ਼ਮ ਜਗਜੀਤ ਸਿੰਘ ਜੋ ਕਿ ਲਾਂਗਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਵਲੋਂ ਦੇਰ ਰਾਤ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਆਪਣੀ ਪਤਨੀ ਦੇ ਪੇਕੇ ਪਿੰਡ ਤੋਂ ਵਾਪਸ ਨਾ ਪਰਤਣ ਨੂੰ ਲੈ ਕੇ ਪਰੇਸ਼ਾਨ ਦੱਸਿਆ ਜਾ ਰਿਹਾ, ਮ੍ਰਿਤਕ ਦੇ ਪਰਿਵਾਰ ਵਲੋਂ ਪਤਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ

ਜਗਜੀਤ ਸਿੰਘ ਦੀ ਮਾਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਦਾ ਆਪਣੀ ਪਤਨੀ ਨਾਲ ਕਰੀਬ ਇਕ ਮਹੀਨੇ ਤੋਂ ਮਨ-ਮਟਾਵ ਚੱਲ ਰਿਹਾ ਸੀ ਜਿਸ ਕਾਰਨ ਉਸ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਤੇ ਵਾਪਸ ਨਹੀਂ ਸੀ ਆ ਰਹੀ। ਜਿਸ ਕਾਰਨ ਜਗਜੀਤ ਸਿੰਘ ਮਾਨਸਿਕ ਤੌਰ ’ਤੇ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਕਿਉਂਕਿ ਉਸ ਦੇ 4 ਬੱਚਿਆਂ ’ਚੋਂ 2 ਬੱਚੇ ਉਸੇ ਕੋਲ ਸਨ ਜਿਨ੍ਹਾਂ ਦੀ ਸਾਂਭ-ਸੰਭਾਲ ਵੀ ਉਹ ਖੁਦ ਹੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਵਾਪਸ ਆਉਣ ਲਈ ਕਹਿ ਰਿਹਾ ਸੀ ਪਰ ਉਹ ਵਾਪਸ ਨਹੀਂ ਸੀ ਆ ਰਹੀ ਜਿਸ ਕਾਰਨ ਉਸ ਨੇ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ : ਤਲਖੀ ਦਰਮਿਆਨ ਕੇਦਾਰਨਾਥ ਪਹੁੰਚੇ ਚੰਨੀ ਤੇ ਸਿੱਧੂ, ਤਸਵੀਰਾਂ ਰਾਹੀਂ ਦਿੱਤਾ ‘ਸੁੱਖ ਸਾਂਦ’ ਦਾ ਸੁਨੇਹਾ


author

Shyna

Content Editor

Related News