ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਪੁਲਸ ਮੁਲਾਜ਼ਮ ਹੋਇਆ ਜ਼ਖਮੀ
Wednesday, Jan 01, 2025 - 08:16 PM (IST)
ਦਸੂਹਾ (ਝਾਵਰ/ਨਾਗਲਾ) : ਅੱਜ ਸ਼ਾਮ ਥਾਣਾ ਦਸੂਹਾ ਦੇ ਪਿੰਡ ਕੱਲੋਵਾਲ ਵਿਖੇ ਇੱਕ ਪੁਲਸ ਮੁਲਾਜ਼ਮ ਮੇਜਰ ਸਿੰਘ ਪੁੱਤਰ ਮਨਜੀਤ ਸਿੰਘ ਦੇ ਸੱਜੀ ਲੱਤ 'ਤੇ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਦੋਂ ਇਸ ਸਬੰਧੀ ਥਾਣਾ ਦਸੂਹਾ ਦੇ ਡਿਊਟੀ ਅਫਸਰ ਏ.ਐਸ.ਆਈ.ਜੱਗਾ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਤੋਂ ਜੋ ਉਨ੍ਹਾਂ ਨੂੰ ਚਿੱਟ ਮਿਲੀ, ਉਸ ਤੋਂ ਬਾਅਦ ਹੀ ਡਿਊਟੀ 'ਤੇ ਤਾਇਨਾਤ ਡਾਕਟਰ ਸਿਮਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੁਲਾਜ਼ਮ ਦੀ ਸੱਜੀ ਲੱਤ 'ਤੇ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪਹਿਲੀ ਜਾਂਚ ਅਨੁਸਾਰ ਇਹ ਪੁਲਸ ਮੁਲਾਜ਼ਮ ਆਪਣਾ ਰਿਵਾਲਵਰ ਸਾਫ ਕਰ ਰਿਹਾ ਸੀ ਤਾਂ ਘਟਨਾ ਵਾਪਰ ਗਈ। ਪ੍ਰੰਤੂ ਫਿਰ ਵੀ ਇਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਮੇਜਰ ਸਿੰਘ ਦੇ ਬਿਆਨ ਲੈਣ ਤੋਂ ਬਾਅਦ ਹੀ ਪੂਰੀ ਘਟਨਾ ਦਾ ਪਤਾ ਲੱਗ ਸਕੇਗਾ।