ਭਾਖੜਾ ਦੇ ਠਾਠਾਂ ਮਾਰਦੇ ਪਾਣੀ 'ਚ ਪਤੀ-ਪਤਨੀ ਨੇ 3 ਜਵਾਕਾਂ ਸਣੇ ਮਾਰੀ ਛਾਲ, ਜੋੜਾ ਬਚਿਆ, ਬੱਚਿਆਂ ਦੀ ਮੌਤ
Monday, May 25, 2026 - 12:14 PM (IST)
ਰਾਜਪੁਰਾ (ਚਾਵਲਾ) : ਐਤਵਾਰ ਸਵੇਰੇ ਰਾਜਪੁਰਾ ਨਜ਼ਦੀਕ ਭਾਖੜਾ ਨਰਵਾਣਾ ਨਹਿਰ ਬ੍ਰਾਂਚ ’ਤੇ ਮੰਡੌਲੀ ਅਤੇ ਨਰਡੂ ਵਿਚਕਾਰ ਪਤੀ-ਪਤਨੀ ਨੇ ਆਪਣੇ ਬੱਚਿਆਂ ਸਮੇਤ ਨਹਿਰ ’ਚ ਛਾਲ ਮਾਰ ਦਿੱਤੀ। ਪਤੀ-ਪਤਨੀ ਨੂੰ ਆਸਪਾਸ ਮੌਜੂਦ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਪਰ ਤਿੰਨੇ ਮਾਸੂਮ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਗੋਤਾਖੋਰਾਂ ਦੀ ਟੀਮ ਵੱਲੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ’ਚੋਂ ਕੱਢ ਲਿਆ ਗਿਆ ਅਤੇ ਥਾਣਾ ਖੇੜੀ ਗੰਡਿਆਂ ਪੁਲਸ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਕਲੋਨੀਆਂ 'ਤੇ ਸ਼ੁਰੂ ਹੋਈ ਕਾਰਵਾਈ, ਲੋਕਾਂ ਦਿੱਤੀ ਗਈ ਚੇਤਾਵਨੀ

ਗੋਤਾਖੋਰ ਰਾਜੀਵ ਅਨੁਸਾਰ ਪਿੰਡ ਮੌਜਪੁਰ ਮੋਹਾਲੀ ਵਾਸੀ ਪਤੀ ਅਤੇ ਪਤਨੀ ਬੱਚਿਆਂ ਸਮੇਤ ਮੋਟਰਸਾਈਕਲ ’ਤੇ ਖੇੜੀ ਗੰਡਿਆਂ ਨਹਿਰ ਤੋਂ ਅੱਗੇ ਨਰਡੂ ਪੁਲ ਕੋਲ ਸਵੇਰੇ 9.30 ਵਜੇ ਪਹੁੰਚੇ। ਪਹਿਲਾਂ ਹਰਪ੍ਰਭਜੋਤ ਸਿੰਘ (40) ਨੇ ਆਪਣੇ ਤਿੰਨੋਂ ਬੱਚਿਆਂ ਰਾਜਵੀਰ ਕੌਰ (8), ਮੁਸਕਾਨ (12) ਅਤੇ ਏਕਮ ਸਿੰਘ (14) ਨੂੰ ਨਹਿਰ ’ਚ ਸੁੱਟ ਦਿੱਤਾ ਅਤੇ ਫਿਰ ਉਸ ਨੇ ਆਪਣੀ ਪਤਨੀ ਜਸਵਿੰਦਰ ਕੌਰ (38) ਸਮੇਤ ਨਹਿਰ ’ਚ ਛਾਲ ਮਾਰ ਦਿੱਤੀ। ਆਸ-ਪਾਸ ਮੌਜੂਦ ਲੋਕਾਂ ਨੇ ਹਰਪ੍ਰਭਜੋਤ ਅਤੇ ਉਸ ਦੀ ਪਤਨੀ ਨੂੰ ਤਾਂ ਬਚਾਅ ਲਿਆ ਪਰ ਬੱਚੇ ਪਾਣੀ ’ਚ ਰੁੜ੍ਹ ਗਏ। ਇਸ ਤੋਂ ਬਾਅਦ ਗੋਤਾਖੋਰਾਂ ਨੇ ਕਰੀਬ 1 ਕਿਲੋਮੀਟਰ ਦੂਰ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ’ਚੋਂ ਕੱਢਿਆ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਅਤਿ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਇਸ ਫੈ਼ਸਲੇ ਨੇ ਵਧਾਈ ਚਿੰਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
