ਪਤਨੀ ਨਾਲ ਮਾਮੂਲੀ ਲੜਾਈ ਤੋਂ ਬਾਅਦ ਪਤੀ ਨੇ ਫਾਹਾ ਲਗਾ ਕੇ ਕੀਤੀ ਜੀਵਨ ਲੀਲਾ ਸਮਾਪਤ

Saturday, Aug 05, 2017 - 01:46 PM (IST)

ਝਬਾਲ (ਨਰਿੰਦਰ) — ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਵਿਖੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਮੰਗਲ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਅੰਮ੍ਰਿਤਸਰ ਰਹਿੰਦਾ ਹੈ ਨੇ ਦੱਸਿਆ ਕਿ ਉਸ ਦਾ ਭਰਾ ਬਲਜੀਤ ਸਿੰਘ ਉਰਫ ਬੱਬਾ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਦਾਰੂ ਦੀ ਵਜ੍ਹਾ ਨਾਲ ਪਤੀ-ਪਤਨੀ 'ਚ ਅਕਸਰ ਝਗੜਾ ਚਲਦਾ ਰਹਿੰਦਾ ਸੀ। ਪਿਛਲੇ ਦਿਨੀਂ ਵੀ ਬਲਜੀਤ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ , ਜਿਸ ਕਾਰਨ ਉਸ ਦੀ ਪਤਨੀ ਸੁਖਵਿੰਦਰ ਕੌਰ, ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ। ਇਸ ਗੱਲ ਨੂੰ ਬਰਦਾਸ਼ ਨਾ ਕਰਦੇ ਹੋਏ ਬਲਜੀਤ ਸਿੰਘ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਤੇ ਘਰ 'ਚੋਂ ਲਾਸ਼ ਦੀ ਬਦਬੂ ਗੁਆਂਢੀਆਂ ਦੇ ਘਰ ਤਕ ਪੁੱਜਣ ਤੇ ਉਨ੍ਹਾਂ ਦਰਵਾਜਾ ਖੋਲ ਕੇ ਦੇਖਿਆ ਤੇ ਲਾਸ਼ ਵੇਖ ਕੇ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ। 

PunjabKesari
ਥਾਣਾ ਝਬਾਲ ਤੋਂ ਏ. ਐੱਸ. ਆਈ. ਨਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News