ਨਵਾਂ ਗਰਾਓਂ ਦਾ ਥਾਣਾ ਕਿਰਾਏ ਦੇ ਮਕਾਨ ’ਚ
Tuesday, Jul 10, 2018 - 06:22 AM (IST)

ਨਵਾਂਗਰਾਓਂ, (ਮੁਨੀਸ਼)- ਨਵਾਂਗਰਾਓਂ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ’ਤੇ ਸੀ.ਐੱਮ. ਦਫ਼ਤਰ ਹੈ, ਪਰ ਨਵਾਂਗਰਾਓਂ ਦੀਆਂ ਪੁਰਾਣੀਆਂ ਸਮਸਿਆਵਾਂ ਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ ਹੈ। ਨਵਾਂਗਰਾਓਂ ਵਿਚ ਇੱਕ ਪਾਸੇ ਜਿੱਥੇ ਥਾਣਾ ਕਈ ਸਾਲਾਂ ਤੋਂ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਨਗਰ ਕੌਂਸਲ ਦੀ ਵੀ ਖੁਦ ਦੀ ਇਮਾਰਤ ਨਹੀਂ ਹੈ।
ਪਬਲਿਕ ਹੈਲਥ ਵਾਟਰ ਸਪਲਾਈ ਡਿਪਾਰਟਮੈਂਟ ਦੀ ਇਮਾਰਤ ਵਿਚ ਕੌਂਸਲ ਦਾ ਦਫ਼ਤਰ ਚੱਲ ਰਿਹਾ ਹੈ। ਨਵਾਂਗਰਾਓਂ ਦੀ ਇਸ ਸਮੱਸਿਆ ਤੋਂ ਸੀ.ਐਮ. ਦਫ਼ਤਰ ਵੀ ਅਣਜਾਣ ਨਹੀਂ, ਪਰ ਹੱਲ ਅੱਜ ਤੱਕ ਨਹੀਂ ਹੋ ਪਾਇਆ ਹੈ।
ਸਿਰਫ 3 ਕਮਰਿਆਂ ’ਚ ਚੱਲ ਰਿਹਾ ਥਾਣਾ
ਥਾਣੇ ਲਈ ਵਾਰਡ 11 ਵਿਚ ਰਿਹਾਇਸ਼ੀ ਖੇਤਰ ਵਿਚ ਕਿਰਾਏ ’ਤੇ ਇਮਾਰਤ ਲਈ ਗਈ ਹੈ, ਪਰ ਇੱਥੇ ਵੀ ਸਿਰਫ 3-4 ਹੀ ਕਮਰੇ ਹਨ। ਹਾਲਤ ਇਹ ਹੈ ਕਿ ਇੱਥੇ ਕਰਮਚਾਰੀਆਂ ਦੀ ਸਮੱਸਿਆ ਦਿਨ ਪ੍ਰਤੀ ਵਧ ਰਹੀ ਹੈ ਉਥੇ ਹੀ ਬੈਠਣ ਲਈ ਜਗ੍ਹਾ ਵੀ ਘੱਟ ਪੈ ਰਹੀ ਹੈ, ਅਜਿਹੇ ਵਿਚ ਸ਼ਿਕਾਇਤ ਕਰਨ ਆਉਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਿਰ ਜਗੀ ਆਪਣੀ ਇਮਾਰਤ ਮਿਲਣ ਦੀ ਉਮੀਦ
2006 ਵਿਚ ਨਵਾਂਗਰਾਓਂ ਨਗਰ ਪੰਚਾਇਤ ਬਣੀ ਸੀ, ਉਸ ਸਮੇਂ ਵੀ ਕੈਪਟਨ ਸਰਕਾਰ ਹੀ ਸੀ। ਉਦੋਂ ਤੋਂ ਲੈ ਕੇ ਇਸਦਾ ਦਫ਼ਤਰ ਪਬਲਿਕ ਹੈਲਥ ਵਾਟਰ ਸਪਲਾਈ ਦਫ਼ਤਰ ਵਿਚ ਚੱਲ ਰਿਹਾ ਹੈ। ਹੁਣ 12 ਸਾਲ ਬਾਅਦ ਇਕ ਵਾਰ ਫਿਰ ਕੈਪਟਨ ਸਰਕਾਰ ਵਿਚ ਨਗਰ ਕੌਂਸਲ ਨੂੰ ਆਪਣੀ ਇਮਾਰਤ ਮਿਲਣ ਦੀ ਉਮੀਦ ਜਗੀ ਹੈ।
ਨਵਾਂਗਰਾਓਂ ਦੇ ਥਾਣੇ ਲਈ ਜਗ੍ਹਾ ਅਜੇ ਤੱਕ ਨਹੀਂ ਮਿਲ ਸਕੀ ਹੈ। ਥਾਂ ਦੀ ਭਾਲ ਜਾਰੀ ਹੈ।
-ਕੁਲਦੀਪ ਸਿੰਘ ਚਹਿਲ ਮੋਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਹਿਲ।
ਨਗਰ ਕੌਂਸਲ ਦੀ ਆਪਣੀ ਇਮਾਰਤ ਨਹੀਂ ਹੈ। ਇਮਾਰਤ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ 2 ਵਾਰ ਪੱਤਰ ਲਿਖਿਆ ਗਿਆ ਹੈ। ਸਮੱਸਿਆ ਦੇ ਸੰਦਰਭ ਵਿਚ ਮੁੱਖਮੰਤਰੀ ਨੂੰ ਵੀ ਪੱਤਰ ਲਿਖਿਆ ਗਿਆ ਹੈ।
-ਬਲਜਿੰਦਰ ਕੌਰ ਪ੍ਰਧਾਨ, ਨਗਰ ਕੌਂਸਲ ਨਵਾਂ ਗਰਾਓਂ।