ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
Monday, Sep 21, 2020 - 06:37 PM (IST)
ਪਾਇਲ (ਵਿਪਨ ਬੀਜਾ) : ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵੇਖ ਹਰ ਕਿਸੇ ਦਾ ਖੂਨ ਖੋਲ ਰਿਹਾ ਹੈ। ਦਰਅਸਲ ਇਸ ਵੀਡੀਓ ’ਚ ਪੁਲਸ ਇਕ ਬਜ਼ੁਰਗ ’ਤੇ ਤਸ਼ੱਦਦ ਢਾਅ ਰਹੀ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਪੁਲਸ ਮੁਲਾਜ਼ਮ ਬਜ਼ੁਰਗ ਨੂੰ ਗਾਲ੍ਹਾਂ ਕੱਢਦਿਆਂ ਉਸਦੀ ਪੱਗ ਨੂੰ ਹੱਥ ਪਾਇਆ ਜਦਕਿ ਦੂਜੇ ਮੁਲਜ਼ਾਮ ਨੇ ਤਾਂ ਹੱਦ ਹੀ ਕਰ ਦਿੱਤੀ ਉਸ ਨੇ ਲੱਤ ਮਾਰ ਕੇ ਬਜ਼ੁਰਗ ਬਲਵੀਰ ਸਿੰਘ ਦੀ ਪੱਗ ਲਾਹ ਸੁੱਟੀ। ਹਾਲਾਂਕਿ ਬਜ਼ੁਰਗ ਦੀ ਦਸਤਾਰ ਰੋਲਣ ਵਾਲੇ ਇਨ੍ਹਾਂ ਪੁਲਸ ਮੁਲਾਜ਼ਮਾਂ ਨੇ ਖੁਦ ਵੀ ਸਿਰ ’ਤੇ ਦਸਤਾਰਾਂ ਸਜਾਈਆਂ ਹੋਈਆਂ। ਪੁਲਸ ਦੀ ਧੱਕੇਸ਼ਾਹੀ ਦੀ ਪੋਲ ਖੋਲ੍ਹਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਪੁਲਸ ਵਲੋਂ ਕੀਤੀ ਗਈ ਇਸ ਖਿੱਚ-ਧੂਹ ਤੇ ਲਾਠੀਚਾਰਜ ਦੌਰਾਨ ਲੋਕ ਇਨਸਾਫ ਪਾਰਟੀ ਦੇ ਆਗੂ ਮਨਵਿੰਦਰ ਗਿਆਸਪੁਰਾ ਦੀ ਵੀ ਪੱਗ ਲੱਥ ਗਈ। ਹੱਥਾਂ ’ਚ ਪੱਗ ਫੜੀ ਮਨਵਿੰਦਰ ਗਿਆਸਪੁਰਾ ਵੀ ਵੀਡੀਓ ’ਚ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਅੰਪਾਇਰ ਦੇ ਗਲਤ ਫ਼ੈਸਲੇ ’ਤੇ ਭੜਕੀ ਪ੍ਰੀਟੀ ਜ਼ਿੰਟਾ, ਦਿੱਤਾ ਵੱਡਾ ਬਿਆਨ
ਘਟਨਾ ਖੰਨਾ ਦੇ ਹਲਕਾ ਪਾਇਲ ਪੁਲਸ ਥਾਣੇ ਦੀ ਹੈ, ਜਿਥੇ ਕਿਸੇ ਝਗੜੇ ਨੂੰ ਨਿਪਟਾਉਣ ਲਈ ਪੁਲਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਲਗਾਏ ਗਏ ਧਰਨੇ ਨੂੰ ਲੈ ਕੇ ਪੁਲਸ ਨਾਲ ਬਹਿਸ ਹੋ ਗਈ, ਜਿਸਤੋਂ ਬਾਅਦ ਮਾਮਲਾ ਹੱਥੋਪਾਈ ਤੇ ਡਾਂਗਾਂ ਸੋਟੇ ਚਲਾਉਣ ਤੱਕ ਪਹੁੰਚ ਗਿਆ ਤੇ ਇਸ ਦੌਰਾਨ ਨਾ ਸਿਰਫ ਗਿਆਸਪੁਰਾ ਦੀ ਪੱਗ ਨੂੰ ਹੱਥ ਪਾਇਆ ਗਿਆ ਸਗੋਂ ਉਨ੍ਹਾਂ ਨਾਲ ਆਏ ਬਜ਼ੁਰਗ ਦੀ ਪੱਗ ਲਾਹ ਕੇ ਸੁੱਟ ਦਿੱਤੀ ਗਈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਗਿਆਸਪੁਰਾ ਨੇ ਆ ਕੇ ਪੁਲਸ ਨਾਲ ਮੰਦਾਚੰਗਾ ਬੋਲਿਆ, ਜਿਸਤੋਂ ਬਹਿਸ ਹੋਈ। ਬਾਕੀ ਪੁਲਸ ਮੁਲਾਜ਼ਮਾਂ ਨੇ ਕਿਸੇ ਦੀ ਪੱਗ ਨਹੀ ਲਾਹੀ ਸਗੋਂ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਵਾਲਿਆਂ ’ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।