ਗੁਰੂਹਰਸਹਾਏ ਦੇ ਥਾਣਾ ਮੁਖੀ ਜਗਦੀਪ ਸਿੰਘ ਤੇ ਤਿੰਨ ਪੁਲਸ ਅਧਿਕਾਰੀ ਸਸਪੈਂਡ
Tuesday, Apr 01, 2025 - 10:23 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਦੇ ਥਾਣਾ ਮੁਖੀ ਜਗਦੀਪ ਸਿੰਘ ਤੇ ਤਿੰਨ ਹੋਰ ਪੁਲਸ ਅਧਿਕਾਰੀਆ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵਿਆਕਤੀ ਨੂੰ ਥਾਣੇ ਅੰਦਰ ਬੰਦ ਕਰਕੇ ਹਰਾਸਮੈਂਟ ਕੀਤਾ ਸੀ, ਜਿਸ ਦੀ ਸ਼ਿਕਾਇਤ ਇਨਕੁਆਰੀ ਕਰਕੇ ਸਹੀ ਪਾਏ ਜਾਣ 'ਤੇ ਇਨ੍ਹਾਂ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ।